Mahan Kosh Punjabi Dictionary
Search authentic Gurbani terminology across Bhai Kahn Singh Nabha’s legendary Gur Shabad Ratanakar Mahankosh database.
ੳ
ਪੰਜਾਬੀ ਵਰਣਮਾਲਾ (ਪੈਂਤੀ) ਦਾ ਪਹਿਲਾ ਸ੍ਵਰ ਅੱਖਰ ਊੜਾ, ਇਸ ਦਾ ਉੱਚਾਰਣ ਹੋਠਾਂ ਦੀ ਸਹਾਇਤਾ ਤੋਂ ਹੁੰਦਾ ਹੈ. ਊੜੇ ਤੋਂ (ੁ) (ੂ) (ੋ) ਅਤੇ (ੌ) ਮਾਤ੍ਰਾ (ਲਗਾਂ) ਬਣਦੀਆਂ ਹਨ.
ਉ
ਸੰ. उ. ਸੰਗ੍ਯਾ- ਬ੍ਰਹਮਾ। ੨. ਵਿਸਨੁ। ੩. ਸ਼ਿਵ। ੪. ਵ੍ਯ- ਅਸਚਰਜ. ਵਿਸਮਯ. ਹੈਰਾਨੀ।#੫. ਸੰਬੋਧਨ। ੬. ਭੀ. ਪੁਨਹ। ੭. ਪੁਰਾਣੀ, ਪੰਜਾਬੀ ਵਿੱਚ- ਉ- ਹੋੜੇ ਕਨੌੜੇ, ਮ- ਯ- ਵ ਅਤੇ ਵਾਉ [و] ਦੀ ਥਾਂ ਭੀ ਵਰਤਿਆ ਜਾਂਦਾ ਹੈ, ਜੈਸੇ ਕਰੋ ਦੀ ਥਾਂ ਕਰਉ, ਜਪੋ- ਜਪਉ, ਔਰ- ਅਉਰ, ਹੌਮੈ- ਹਉਮੈ, ਜੌ- ਜਉ, ਕਮਲ- ਕਉਲ, ਭ੍ਰਮਰ- ਭਉਰ, ਆਯੁਸਾ- ਆਉਖਾ, ਅਵਗੁਣ- ਅਉਗਣ, ਦੇਵ- ਦੇਉ, ਵਕਰ- ਉਕਰ, ਅਤੇ ਵੁਜ਼ੂ ਦੀ ਥਾਂ ਉਜੂ ਆਦਿ.
ਉਂ
ਵ੍ਯ- ਪ੍ਰਸ਼ਨ, ਕ੍ਰੋਧ, ਵਰਜਨ (ਹਟਾਉਣਾ) ਅਤੇ ਅਸਚਰਜ ਬੋਧਕ ਸ਼ਬਦ.
ਉਅਸਤੁਆ
No detailed definition available.
ਉਅਸਤ੍ਵਾ
No detailed definition available.
ਉਅਸਤਵਾ
ਵਾ- ਊੜੇ ਅੱਖਰ ਕਰਕੇ ਹੈਂ ਤੂੰ. ਤੇਰੇ ਤਾਈਂ "ਉ" ਬੋਧਨ ਕਰਦਾ ਹੈ. (ਗ੍ਯਾ- ਨ) ਦੇਖੋ, ਉਕਾਰ ਸ਼ਬਦ ਵਿੱਚ ਇਸ ਦਾ ਪੂਰਾ ਅਰਥ.
ਉਆ
ਸਰਵ- ਉਸ. ਵਿਭਕ੍ਤੀ ਸਹਿਤ ਉਹ (ਵਹ) ਸ਼ਬਦ ਦਾ ਰੂਪ ਹੈ. "ਉਆ ਅਉਸਰ ਕੈ ਹਉ ਬਲਿਜਾਈ."#(ਸਾਰ ਮ ਃ ੫) "ਉਆ ਕਾ ਅੰਤ ਨਾ ਜਾਨੈ ਕੋਊ." (ਬਾਵਨ) "ਉਆ ਤੇ ਊਤਮੁ ਗਨਉ ਚੰਡਾਲਾ." (ਬਾਵਨ)
ਉਆਹਿ
ਉਸ ਦੇ. ਉਸ ਨੂੰ "ਉਆਹਿ ਜਪੇ ਬਿਨ ਉਬਰ ਨ ਹੋਊ." (ਬਾਵਨ)
ਉਇ
ਸਰਵ- ਉਹ. ਵਹ. "ਉਇ ਸੁਖ ਕਾਸਿਉ ਬਰਨ ਸੁਨਾਵਤ." (ਸਾਰ ਮ ਃ ੫) ੨. ਦੇਖੋ, ਓਇ.
ਉਸ
ਸਰਵ- ਇਹ ਵਿਭਕ੍ਹੀ ਸਹਿਤ ਉਹ (ਵਹ) ਸ਼ਬਦ ਦਾ ਰੂਪ ਹੈ. "ਉਸ ਊਪਰਿ ਹੈ ਮਾਰਗ ਮੇਰਾ." (ਸੂਹੀ ਫਰੀਦ) ੨. ਸਿੰਧੀ ਸੰਗ੍ਯਾ- ਧੁੱਪ. ਸੂਰ੍ਯ (ਸੂਰਜ) ਦਾ ਪ੍ਰਕਾਸ਼। ੩. ਸੰ. उषू, ਉਸ੍. ਧਾ- ਤਪਾਉਣਾ. ਜਲਾਉਣਾ. ਮਾਰਣਾ. ਇਸੇ ਤੋਂ ਉਸਟ੍ਰ, ਉਸਣ, ਉਸਣੀਸ ਆਦਿ ਸ਼ਬਦ ਬਣਦੇ ਹਨ.
ਉਸਕਣਾ
ਦੇਖੋ, ਉਕਸਨਾ. ੨. ਉਸਾਸ (ਉਛਾਸ)
ਉਸਕਨਾ
ਲੈਣਾ, ਲੰਮਾ ਸਾਹ ਭਰਨਾ. ਠੰਢਾ ਸਾਹ ਲੈਣਾ.
ਉਸਗਾ
ਦੇਖੋ, ਅਸਗਾ.
ਉਸਟ
ਸੰ. उष्ट्र. ਸੰਗ੍ਯਾ- उष्- ਉਸ੍ ਧਾਤੁ ਦਾ ਅਰਥ ਹੈ ਤਪਾਉਣਾ, ਦਾਹ ਕਰਨਾ (ਜਲਾਉਣਾ), ਜੋ ਕਾਠ ਕਵਾੜ ਖਾਕੇ ਮੇਦੇ ਦੀ ਅੱਗ ਨਾਲ ਪਚਾ ਜਾਵੇ, ਉਹ ਉਸ੍ਟ੍ਰ ਹੈ. ਉੱਠ ਊਂਟ. ਊਠ. ਦੀਰਘਗ੍ਰੀਵ. ਫ਼ਾ. [اُشتر] ਉਸ਼ਤੁਰ ਅਤੇ ਸ਼ੁਤਰ.¹ "ਤੁਰੇ ਉਸਟ ਮਾਇਆ ਮਹਿ ਭੇਲਾ." (ਭੈਰ ਕਬੀਰ) ਦੇਖੋ, ਕਰਹਲ. ੨. ਸੰ. ਓਸਠ. ਹੋਠ. ਬੁਲ੍ਹ "ਫਰਕੰਤ ਉਸਟ ਰੁ ਨੈਨ." (ਦੱਤਾਵ) ਕ੍ਰੋਧ ਨਾਲ ਫਰਕਦੇ ਹਨ ਹੋਠ ਅਰ ਨੇਤ੍ਰ. ਦੇਖੋ, ਓਸਟ. ਅਤੇ ਅਧੀ.
ਉਸਟਨ
ਸੰ. उत्सर्जन- ਉਤਸ੍ਰ੍ਜਨ. ਸੰਗ੍ਯਾ- ਸਿੱਟਣਾ. ਛੱਡਣਾ. "ਇਕ ਪਾਣੀ ਵਿਚ ਉਸਟੀਅਹਿ." (ਵਾਰ ਸੋਰ ਮਃ ੩) ਪਾਣੀ ਵਿੱਚ ਸੁੱਟੀਦੇ ਹਨ.
ਉਸਟਰ
ਦੇਖੋ ਉਸਟ.
ਉਸਟਰੁ ਨੈਨ
ਓਸ੍ਠ (ਹੋਠ) ਅਰੁ ਨੈਨ ਨੇਤ੍ਰ). ਦੇਖੋ, ਉਸਟ ੨.
ਉਸਟੀਅਹਿ
ਦੇਖੋ, ਉਸਟਨ.
ਉਸਟੰਡ
ਸੰ. उषितान्ध्य- ਉਸਿਤਾਂਧ੍ਯ. ਸੰਗ੍ਯਾ- ਅੰਧੇਰੇ ਵਿੱਚ ਬੈਠਣ ਦੀ ਕ੍ਰਿਯਾ. ਭਾਵ- ਬਿਨਾ ਵਿਚਾਰੇ ਕਿਸੇ ਕਰਮ ਦੇ ਕਰਨ ਦਾ ਹਠ। ੨. ਉਪਦ੍ਰਵ। ੩. ਨਿੰਦਾ। ੪. ਝਗੜਾ। ੫. ਸੰ. ਉੱਚੰਡ. ਵਿ- ਵਡਾ ਕ੍ਰੋਧੀ। ੬. ਕਈ ਇਸ ਦਾ ਮੂਲ 'ਉਸਟ- ਅੰਡ' ਮੰਨਦੇ ਹਨ. ਜਿਸ ਤਰ੍ਹਾਂ ਉੱਠ ਦਾ ਆਂਡਾ ਅਣਹੋਣੀ ਗੱਲ ਹੈ, ਤਿਵੇਂ ਅਸੰਭਵ ਬਾਤ.#ਉਸਟ੍ਰ. ਊਂਟ. ਸ਼ੁਤਰ. ਦੇਖੋ, ਉਸਟ.
ਉਸਟ੍ਰੀ
ਵਿ- ਊਂਟ ਨਾਲ ਸੰਬੰਧਿਤ. ਸ਼ੁਤਰੀ. ਦੇਖੋ, ਉਸਟ੍ਰੀ ਦਮਾਮਾ। ੨. ਸੰ. उष्ट्र- ਉਸ੍ਟ੍ਰੀ. ਸੰਗਯਾ- ਊਂਟ ਦੀ ਮਦੀਨ. ਊਂਟਨੀ. ਊਠਨੀ.
ਉਸਟ੍ਰੀ ਦਮਾਮਾ
ਸੰਗ੍ਯਾ- ਸ਼ੁਤਰ ਉੱਪਰ ਰੱਖਕੇ ਬਜਾਉਣ ਵਾਲਾ ਨਗਾਰਾ. ਸ਼ੁਤਰੀ ਨੌਬਤ. "ਮਚੇ ਕੋਪ ਕੈਕੈ ਸੁ ਉਸਟ੍ਰੀ ਦਮਾਮੇ." (ਚਰਿਤ੍ਰ ੪੦੫)
ਉਸਤ
ਫ਼ਾ. [اُست] ਸੰਗ੍ਯਾ- ਨਿਤੰਬ. ਚਿੱਤੜ। ੨. ਫੈਂਕਣਾ. ਵਗਾਉਣਾ.
ਉਸਤਖਾਨ
No detailed definition available.
ਉਸਤਖ੍ਵਾਨ
No detailed definition available.
ਉਸਤਖਵਾਨ
ਫ਼ਾ. [اُستخوان] ਸੰਗ੍ਯਾ- ਉਹ ਵਸਤੁ, ਜੋ ਭੋਜਨ ਕਰਦੇ ਸਿੱਟ ਦਿੱਤੀ ਜਾਵੇ, ਜੈਸੇ- ਮਾਸ ਦੀ ਹੱਡੀ ਅਤੇ ਫਲ ਦੀ ਗੁਠਲੀ ਆਦਿਕ. ਖਾਦਨ (ਖਾਣ) ਤੋਂ ਬਚੀ ਹੋਈ ਅਸ੍ਥਿ (ਹੱਡੀ "ਉਸਤਖਾਨ ਗੋਸ਼ਤ ਮਗਜ਼ਹਿ ਪੁਨ." (ਨਾਪ੍ਰ)
ਉਸਤਤ
No detailed definition available.
ਉਸਤਤਿ
ਸੰ. ਸ੍ਤੁਤਿ. ਸੰਗ੍ਯਾ- ਤਾਰੀਫ (ਤਅ਼ਰੀਫ) ਵਡਿਆਈ. ਸ਼ਲਾਘਾ. "ਉਸਤਤਿ ਕਹਨੁ- ਨ ਜਾਇ ਮੁਖਹੁ ਤੁਹਾਰੀਆਂ." (ਫੁਨਹੇ ਮਃ ੫) ਦੇਖੋ, ਸ੍ਤੁ
ਉਸਤਤਿਵ੍ਯਾਜ ਨਿੰਦਾ
No detailed definition available.
ਉਸਤਤਿਵਿਆਜ ਨਿੰਦਾ
ਸੰ. ਸ੍ਤੁਤਿਵ੍ਯਾਜ ਨਿੰਦਾ. ਸੰਗ੍ਯਾ- ਵਡਿਆਈ ਦੇ ਬਹਾਨੇ ਨਿੰਦਾ ਕਰਨੀ। ੨. ਇੱਕ ਅਰਥਾਲੰਕਾਰ. ਦੇਖੋ, ਵ੍ਯਾਜਨਿੰਦਾ.
ਉਸਤਰਾ
ਫ਼ਾ. [اُسترا] ਉਸਤਰਾ. ਉਸਤੁਰਦਨ (ਮੁੰਡਨ) ਦਾ ਸੰਦ. ਪੱਛਣਾ. ਸੰ. ਕ੍ਸ਼ੁਰ.
ਉਸਤਵਾਰ
ਫ਼ਾ. [اُستوار] ਵਿ- ਦ੍ਰਿੜ. ਮਜ਼ਬੂਤ। ੨. ਈਮਾਨਦਾਰ. ਧਰਮ ਵਿੱਚ ਪੱਕਾ.
ਉਸਤਾ
ਫ਼ਾ. [اُستا] ਉਸ੍ਤਾ. ਪਾਰਸੀਆਂ ਦੇ ਧਰਮਗ੍ਰੰਥ ਜ਼ੰਦ ਦਾ ਟੀਕਾ. ਇਸ ਨੂੰ ਅਨੇਕ ਲੇਖਕ ਅਵੇਸ੍ਵਾ ਕਹਿੰਦੇ ਹਨ, ਅਤੇ ਇਕੱਠਾ ਸ਼ਬਦ "ਜ਼ੰਦ ਉਸ੍ਤਾ" ਪਦ ਆਉਂਦਾ ਹੈ. ਦੇਖੋ. ਜੰਦ ੩। ੨. ਉਸਤਾਦ ਸ਼ਬਦ ਦਾ ਸੰਖੇਪ.
ਉਸਤਾਦ
ਫ਼ਾ. [اُستاد] ਸੰਗ੍ਯਾ- ਅਧ੍ਯਾਪਕ. ਸਿਖ੍ਯਾ ਦੇਣ ਵਾਲਾ। ੨. ਭਾਵ- ਸਤਿਗੁਰ ਨਾਨਕ. "ਤਿਨ ਉਸਤਾਦ ਪਨਾਹਿ." (ਵਾਰ ਮਾਰੂ ੨. ਮਃ ੫)
ਉਸ਼ਤਰ
ਦੇਖੋ ਉਸਟ.
ਉਸਤੋਤ੍ਰ
ਸੰ. ਸ਼੍ਤੋਤ੍ਰ. ਸੰਗ੍ਯਾ- ਉਸਤਤਿ. ਤਾਰੀਫ਼। ਪ੍ਰਸ਼ੰਸਾ। ੨. ਉਸਤਤਿ ਦਾ ਛੰਦ. ਦੇਖੋ, ਸ੍ਤ. ਪੰਜਾਬੀ ਵਿੱਚ ਇਸ ਦਾ ਉੱਚਾਰਣ ਅਸਤੋਤ੍ਰ ਭੀ ਹੈ.
ਉਸਨ
ਸੰ. उष्ण- ਉਸ੍ਣ. ਵਿ- ਤੱਤਾ. ਗਰਮ। ੨. ਸੰਗ੍ਯਾ- ਗਰਮ ਰੁੱਤ. ਗਰਮੀ. ਗ੍ਰੀਖਮ. "ਉਸਨ ਸੀਤ ਕਰਤਾ ਕਰੈ" (ਬਿਲਾ ਮ ਃ ੫) ੩. ਗਠਾ. ਪਿਆਜ਼. ਰੁੱਪਾ। ੪. ਪੁਰਾਣਾਂ ਅਨੁਸਾਰ ਇੱਕ ਖ਼ਾਸ ਨਰਕ ੫. ਅਗਨਿ। ੬. ਸੂਰਜ। ੭. ਫੁਰਤੀਲਾ। ਆਲਸ ਰਹਿਤ। ਦੇਖੋ, ਉਸ ੩.
ਉਸਨਕ
ਸ. उष्णक. ਵਿ- ਫਰਤੀਲਾ. ਚਾਲਾਕ। ੨. ਗਰਮ ਕਰਨ ਵਾਲਾ. ਤਾਪਕ
ਉਸਨਤਾਪ
ਸੰ. उष्णताप. ਉਸ੍ਣਤਾਪ. ਸੰਗ੍ਯਾ- ਪਿੱਤਜ਼ਰ ਗਰਮੀ ਤੋਂ ਹੋਇਆ ਤਾਪ, ਪਿੱਤ ਦੇ ਵਿਕਾਰ ਤੋਂ ਹੋਇਆ ਬੁਖਾਰ [صفرادی حُمی] Bilious fever ਮੇਦੇ ਅਤੇ ਜਿਗਰ ਵਿੱਚ ਵਿਕਾਰ ਹੋਣ ਤੋਂ ਸਰੀਰ ਦੀ ਕੁਦਰਤੀ ਗਰਮੀ ਆਪਣੀ ਮਰਯਾਦਾ ਤੋਂ ਲੰਘਕੇ ਲਹੂ ਵਿੱਚ ਜੋਸ਼ ਪੈਦਾ ਕਰ ਦਿੰਦੀ ਹੈ, ਜਿਸਤੋਂ ਖੂਨ ਤਪ ਜਾਂਦਾ ਹੈ, ਨੇਤ੍ਰਾਂ ਵਿੱਚ ਦਾਹ ਹੁੰਦਾ ਹੈ, ਨੀਂਦ ਨਹੀਂ ਆਉਂਦੀ, ਮੂੰਹ ਕੰਠ ਨੱਕ ਵਿੱਚ ਸੋਜ ਅਥਵਾ ਜਲਨ ਨਾਲ ਖੁਸ਼ਕੀ ਹੁੰਦੀ ਹੈ, ਜੀ ਮਤਲਾਉਂਦਾ ਹੈ, ਮੂੰਹ ਦਾ ਸੁਆਦ ਕੌੜਾ ਹੁੰਦਾ ਹੈ, ਪੇਸ਼ਾਬ ਦਾ ਰੰਗ ਬਹੁਤ ਪੀਲਾ ਹੋ ਜਾਂਦਾ ਹੈ, ਪਿਆਸ ਬਹੁਤ ਲੱਗਦੀ ਹੈ ਅਤੇ ਸਿਰ ਪੀੜ ਹੰਦੀ ਹੈ।#ਇਸ ਰੋਗ ਵਿੱਚ ਪਹਿਲਾਂ ਕਬਜ ਹਟਾਉਣ ਦਾ ਯਤਨ ਕਰਨਾ ਚਾਹੀਏ, ਫੇਰ ਕੜੂ, ਨਾਗਰਮੋਥਾ, ਇੰਦ੍ਰ ਜੌਂ, ਕਾਯਫਲ, ਪਾਠਾ, ਇਹ ਦਵਾਈਆਂ ਸਭ ਬਰੋਬਰ ਲੈ ਕੇ ਬਰੀਕ ਕੁੱਟਕੇ, ਪਾਉ ਭਰ ਪਾਣੀ ਵਿੱਚ ਇੱਕ ਤੋਲਾ ਪਾਕੇ ਉਬਾਲ ਲਈਏ, ਜਦ ਅੱਧਾ ਪਾਣੀ ਰਹਿ ਜਾਵੇ ਤਾਂ ਇਕ ਤੋਲਾ ਮਿਸ਼ਰੀ ਮਿਲਾਕੇ ਛਾਣਕੇ ਰੋਗੀ ਨੂੰ ਪਿਲਾਉਣ ਤੋਂ ਉਸਨਤਾਪ ਦੂਰ ਹੋ ਜਾਂਦਾ ਹੈ।#ਅਥਵਾ- ਪਿੱਤਪਾਪੜਾ, ਬਾਂਸਾ, ਕੜੂ, ਚਰਾਇਤਾ, ਧਨੀਆਂ, ਮਹਿੰਦੀ, ਇੱਕੋ ਜਿਤਨੀਆਂ ਕੁੱਟਕੇ ਸਵਾ ਤੋਲਾ ਲੈ ਕੇ ਪਾਉ ਪਾਣੀ ਵਿਚ ਉਬਾਲਾ ਦੇਕੇ ਅੱਧਾ ਪਾਣੀ ਰਹਿਣ ਤੋਂ ਤੋਲਾ ਮਿਸ਼ਰੀ ਮਿਲਾਕੇ ਛਾਣਕੇ ਪਿਆਉਣਾ ਗੁਣਕਾਰੀ ਹੈ.#ਉਸਨਤਾਪ ਵਿੱਚ ਸ਼ਰਬਤ ਆਲੂਬੁਖਾਰਾ, ਸ਼ਰਬਤ ਇਮਲੀ, ਸ਼ਰਬਤ ਬਨਫਸ਼ਾ ਅਤੇ ਸ਼ਰਬਤ ਨੀਲੋਫਰ ਵਰਤਣੇ ਹੱਛੇ ਹਨ. ਇਸ ਰੋਗ ਵਾਲੇ ਨੂ ਗਰਮ ਮਸਾਲੇ, ਗਰਮ ਅਚਾਰ ਅਤੇ ਸ਼ਰਾਬ ਆਦਿ ਤੋਂ ਬਚਣਾ ਚਾਹੀਏ. "ਸੀਤਲ ਜ੍ਵਰ ਅਰੁ ਉਸਨਤਾਪ ਭਨ। ਛਈ ਰੋਗ ਅਰੁ ਸੰਨਿਪਾਤ ਗਨ॥" (ਚਰਿਤ੍ਰ ੪੦੫) ੨. ਧੁੱਪ ਅਤੇ ਗਰਮੀ ਤੋਂ ਹੋਇਆ ਤਾਪ ਭੀ ਉਸਨਤਾਪ ਸੱਦੀਦਾ ਹੈ. Sun- stroke.
ਉਸਨਾ
ਸੰ. उशना- ਉਸ਼ਨਾ. ਕ੍ਰਿ. ਵਿ- ਖੁਸ਼ੀ ਨਾਲ। ੨. ਛੇਤੀ. ਫ਼ੌਰਨ। ੩. ਸੰਗ੍ਯਾ- उशनसृ. ਸ਼ੁਕ੍ਰਾਚਾਰਯ. ਦੈਤਾਂ ਦਾ ਗੁਰੂ. ਦੇਖੋ, ਸ਼ੁਕ੍ਰ.
ਉਸਨਾਕ
ਅ਼. [حسنات] ਹ਼ਸਨਾਤ. ਬਹੁ ਵਚਨ ਹ਼ਸਨਤ ਦਾ. ਨੇਕੀਆਂ. ਸ਼ੁਭ ਗੁਣ। ੨. ਵਿ- ਨੇਕੀਆਂ ਦੇ ਧਾਰਨ ਵਾਲਾ. ਸ਼ੁਭ ਗੁਣਾਂ ਕਰਕੇ ਭਰਪੂਰ "ਕੰਤ ਸੁਘੜ ਉਸਨਾਕ." (ਨਾਪ੍ਰ) ੩. ਫਾ. ਹੁਸਨ- ਨਾਕ. ਸੁੰਦਰ ਦੇਖੋ, ਹੁਸਨਾਕ। ੪. ਹੋਸ਼ਨਾਕ. ਚਤੁਰ. ਦਾਨਾ। ੫. ਦੇਖੋ, ਉਸਨਕ.
ਉਸਨੀਸ
No detailed definition available.
ਉਸਨੀਕ
ਸੰ. उष्णीष ਉਸਣੀਸ ਸੰਗ੍ਯਾ- ਉਸਣ (ਸੰਤਾਪ) ਈਸ (ਮਿਟਾਉਣਾ), ਜੋ ਸਿਰ ਨੂੰ ਧੁੱਪ ਆਦਿ ਤੋਂ ਬਚਾਵੇ, ਤਾਜ. ਮੁਕੁਟ। ੨. ਪੱਗ. ਸਰਬੰਦ. "ਸਿਰ ਪੈ ਉਸਨੀਕਹਿ ਨੀਕ ਬਨਾਈ." (ਨਾਪ੍ਰ)
ਉਸਮਾਨ
[عُسمان] ਉਸਮਾਨ. ਦੇਖੋ, ਖ਼ਲੀਫ਼ਾ
ਉਸ਼ਰ
ਅ਼. [عُثر] ਦਸਵਾਂ ਹਿੱਸਾ. ਦਸਵੰਧ।#੨. ਜ਼ਮੀਨ ਦੀ ਆਮਦਨ ਵਿੱਚੋਂ ਰਾਜੇ ਨੂੰ ਦਿੱਤਾ ਦਸਵਾਂ ਭਾਗ.
ਉਸਰਈਆ
ਉਸਾਰਦਾ ਹੈ. ਦੇਖੋ, ਉਸਾਰਣਾ. "ਜਿਉ ਬਾਲਕ ਬਾਲੂਘਰ ਉਸਰਈਆ." (ਬਿਲਾ ਅਃ ਮਃ ੪) ੨. ਸੰਗ੍ਯਾ- ਉਸਾਰੀ. ਚਿਣਾਈ। ੩. ਵਿ- ਉਸਾਰਨ (ਚਿਣਨ) ਵਾਲਾ.
ਉਸਾ
No detailed definition available.
ਉਸ਼ਾ
ਦੇਖੋ, ਊਖਾ ੩.
ਉਸਾਸ
No detailed definition available.
ਉਸਾਸਾ
ਸੰ. उच्छवास- ਉਛ੍ਵਾਸ ਸੰਗ੍ਯਾ- ਠੰਢਾ ਸਾਹ. ਲੰਮਾ ਸਾਹ. ਹਾਹੁਕਾ. "ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ." (ਸ. ਕਬੀਰ)#"ਪੰਥ ਨਿਹਾਰੈ ਕਾਮਿਨੀ ਲੋਚਨ ਭਰੀਲੇ ਉਸਾਸਾ". (ਗਉ ਕਬੀਰ)
ਉਸਾਹ
ਸੰ. उतसाह. ਉਤਸਾਹ. ਸੰਗ੍ਯਾ- ਹੌਸਲਾ. ਹਿੰਮਤ। ੨. ਉੱਦਮ.
Share This Page
Spread blessings by sharing this link with friends and family.