🎵 SACRED GURBANI SHABAD VAULT
ਗੁਰਬਾਣੀ ਸ਼ਬਦ (Sacred Shabads)
Collection of sublime divine hymns from Sri Guru Granth Sahib Ji with line-by-line Punjabi Viakhya and English Translation.
📊 Total Shabads: 4
← Amrit Kirtan Gutka
ਸ਼ਬਦ 1
Shabad 1 of 4 ਸੋਦਰੁਰਾਗੁਆਸਾਮਹਲਾ੧॥
ਵਿਆਖਿਆ: ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ 'ਸੋ-ਦਰ'।
English: So Dar ~ That Door. Raag Aasaa, First Mehl:
ੴਸਤਿਗੁਰਪ੍ਰਸਾਦਿ॥
ਵਿਆਖਿਆ: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
English: One Universal Creator God. By The Grace Of The True Guru:
ਸੋਦਰੁਤੇਰਾਕੇਹਾਸੋਘਰੁਕੇਹਾਜਿਤੁਬਹਿਸਰਬਸਮਾਲੇ॥
ਵਿਆਖਿਆ: (ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।ਕੇਹਾ = ਕਿਹੋ ਜਿਹਾ? ਬੜਾ ਅਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ, ਤੂੰ ਸੰਭਾਲ ਕਰ ਰਿਹਾ ਹੈਂ।
English: Where is That Door of Yours, and where is That Home, in which You sit and take care of all?
ਵਾਜੇਤੇਰੇਨਾਦਅਨੇਕਅਸੰਖਾਕੇਤੇਤੇਰੇਵਾਵਣਹਾਰੇ॥
ਵਿਆਖਿਆ: (ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।ਨਾਦ = ਆਵਾਜ਼ਾਂ, ਸਬਦ, ਰਾਗ। ਵਾਵਣਹਾਰੇ = ਵਜਾਣ ਵਾਲੇ।
English: The Sound-current of the Naad vibrates there for You, and countless musicians play all sorts of instruments there for You.
ਕੇਤੇਤੇਰੇਰਾਗਪਰੀਸਿਉਕਹੀਅਹਿਕੇਤੇਤੇਰੇਗਾਵਣਹਾਰੇ॥
ਵਿਆਖਿਆ: ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ (ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ)।ਪਰੀ = ਰਾਗ ਪਰੀ, ਰਾਗਣੀਆਂ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਹਿ = ਕਹੇ ਜਾਂਦੇ ਹਨ, ਆਖੇ ਜਾਂਦੇ ਹਨ।
English: There are so many Ragas and musical harmonies to You; so many minstrels sing hymns of You.
ਗਾਵਨਿਤੁਧਨੋਪਵਣੁਪਾਣੀਬੈਸੰਤਰੁਗਾਵੈਰਾਜਾਧਰਮੁਦੁਆਰੇ॥
ਵਿਆਖਿਆ: (ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।ਗਾਵਨਿ = ਗਾਂਦੇ ਹਨ। ਤੁਧ ਨੋ = ਤੈਨੂੰ। ਬੈਸੰਤਰੁ = ਅੱਗ। ਗਾਵੈ = ਗਾਂਦਾ ਹੈ {'ਗਾਵੈ' ਇਕ-ਵਚਨ ਹੈ, 'ਗਾਵਨਿ' ਬਹੁ-ਵਚਨ ਹੈ}। ਰਾਜਾ ਧਰਮੁ = ਧਰਮ ਰਾਜ। ਦੁਆਰੇ = (ਹੇ ਪ੍ਰਭੂ! ਤੇਰੇ) ਦਰ ਤੇ।
English: Wind, water and fire sing of You. The Righteous Judge of Dharma sings at Your Door.
ਗਾਵਨਿਤੁਧਨੋਚਿਤੁਗੁਪਤੁਲਿਖਿਜਾਣਨਿਲਿਖਿਲਿਖਿਧਰਮੁਬੀਚਾਰੇ॥
ਵਿਆਖਿਆ: ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ।ਚਿਤੁ ਗੁਪਤੁ = ਪੁਰਾਤਨ ਹਿੰਦੂ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਇਹ ਦੋਵੇਂ ਵਿਅਕਤੀਆਂ ਚਿੱਤਰ ਅਤੇ ਗੁਪਤ ਸਾਰੇ ਜੀਵਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਦੇ ਰਹਿੰਦੇ ਹਨ। ਲਿਖਿ ਜਾਣਹਿ = {Know to write} ਲਿਖਣਾ ਜਾਣਦੇ ਹਨ। ਲਿਖਿ ਲਿਖਿ = (ਹਰ ਵੇਲੇ) ਲਿਖ ਲਿਖ ਕੇ (ਜੋ ਕੁਝ ਉਹ ਚਿੱਤਰ ਗੁਪਤ ਹਰ ਵੇਲੇ ਲਿਖਦੇ ਰਹਿੰਦੇ ਹਨ)।
English: Chitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.
ਗਾਵਨਿਤੁਧਨੋਈਸਰੁਬ੍ਰਹਮਾਦੇਵੀਸੋਹਨਿਤੇਰੇਸਦਾਸਵਾਰੇ॥
ਵਿਆਖਿਆ: (ਹੇ ਪ੍ਰਭੂ!) ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਹਨ ਸਦਾ (ਤੇਰੇ ਦਰ ਤੇ) ਸੋਭ ਰਹੇ ਹਨ ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ)।ਈਸਰੁ = ਸ਼ਿਵ। ਦੇਵੀ = ਦੇਵੀਆਂ। ਸੋਹਨਿ = ਸੋਹਣੇ ਲੱਗਦੇ ਹਨ, ਸੋਭਦੇ ਹਨ। ਸਵਾਰੇ = ਸੋਹਣੇ ਬਣਾਏ ਹੋਏ।
English: Shiva, Brahma and the Goddess of Beauty, ever adorned by You, sing of You.
ਗਾਵਨਿਤੁਧਨੋਇੰਦ੍ਰਇੰਦ੍ਰਾਸਣਿਬੈਠੇਦੇਵਤਿਆਦਰਿਨਾਲੇ॥
ਵਿਆਖਿਆ: ਕਈ ਇੰਦਰ ਦੇਵਤੇ ਆਪਣੇ ਤਖ਼ਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ (ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ)।ਇੰਦ੍ਰਾਸਣਿ = {ਇੰਦ੍ਰ = ਆਸਣ} ਇੰਦਰ ਦੇ ਆਸਣ ਉੱਤੇ (ਬੈਠੇ ਹੋਏ)। ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆ ਨਾਲੇ = ਦੇਵਤਿਆਂ ਸਮੇਤ।
English: Indra, seated on His Throne, sings of You, with the deities at Your Door.
ਗਾਵਨਿਤੁਧਨੋਸਿਧਸਮਾਧੀਅੰਦਰਿਗਾਵਨਿਤੁਧਨੋਸਾਧਬੀਚਾਰੇ॥
ਵਿਆਖਿਆ: (ਹੇ ਪ੍ਰਭੂ!) ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ। ਸਾਧ ਜਨ (ਤੇਰੇ ਗੁਣਾਂ ਦੀ) ਵਿਚਾਰ ਕਰ ਕੇ ਤੈਨੂੰ ਸਲਾਹ ਰਹੇ ਹਨ।ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ। ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਉਹ ਵਿਅਕਤੀਆਂ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਅਗਾਂਹ ਅਤੇ ਦੇਵਤਿਆਂ ਤੋਂ ਹੇਠ ਮੰਨੀਆਂ ਜਾਂਦੀਆਂ ਹਨ; ਇਹ ਸਿੱਧ ਪਵਿਤ੍ਰਤਾ ਦਾ ਪੁੰਜ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਹਨ। ਬੀਚਾਰੇ = ਬੀਚਾਰਿ, ਵਿਚਾਰ ਕੇ।
English: The Siddhas in Samaadhi sing of You; the Saadhus sing of You in contemplation.
ਗਾਵਨਿਤੁਧਨੋਜਤੀਸਤੀਸੰਤੋਖੀਗਾਵਨਿਤੁਧਨੋਵੀਰਕਰਾਰੇ॥
ਵਿਆਖਿਆ: ਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।ਜਤੀ = ਕਾਮ-ਵਾਸ਼ਨਾ ਨੂੰ ਰੋਕ ਕੇ ਰੱਖਣ ਵਾਲੇ। ਸਤੀ = ਦਾਨੀ। ਵੀਰ = ਸੂਰਮੇ। ਕਰਾਰੇ = ਤਕੜੇ।
English: The celibates, the fanatics, and the peacefully accepting sing of You; the fearless warriors sing of You.
ਗਾਵਨਿਤੁਧਨੋਪੰਡਿਤਪੜਨਿਰਖੀਸੁਰਜੁਗੁਜੁਗੁਵੇਦਾਨਾਲੇ॥
ਵਿਆਖਿਆ: (ਹੇ ਪ੍ਰਭੂ!) ਪੰਡਿਤ ਅਤੇ ਮਹਾ ਰਿਖੀ ਜੋ (ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਸਣੇ ਤੇਰਾ ਹੀ ਜਸ ਕਰ ਰਹੇ ਹਨ।ਪੜਨਿ = ਪੜ੍ਹਦੇ ਹਨ। ਰਖੀਸੁਰ = {ਰਿਖੀ = ਈਸਰੁ} ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ। ਵੇਦਾ ਨਾਲੇ = ਵੇਦਾਂ ਸਣੇ।
English: The Pandits, the religious scholars who recite the Vedas, with the supreme sages of all the ages, sing of You.
ਗਾਵਨਿਤੁਧਨੋਮੋਹਣੀਆਮਨੁਮੋਹਨਿਸੁਰਗੁਮਛੁਪਇਆਲੇ॥
ਵਿਆਖਿਆ: ਸੁੰਦਰ ਇਸਤ੍ਰੀਆਂ ਜੋ (ਆਪਣੀ ਸੁੰਦਰਤਾ ਨਾਲ ਮਨੁੱਖ ਦੇ) ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਹੀ ਗਾ ਰਹੀਆਂ ਹਨ, (ਭਾਵ, ਤੇਰੀ ਸੁੰਦਰਤਾ ਦਾ ਪਰਕਾਸ਼ ਕਰ ਰਹੀਆਂ ਹਨ)। ਸੁਰਗ-ਲੋਕ, ਮਾਤ-ਲੋਕ ਅਤੇ ਪਤਾਲ-ਲੋਕ (ਭਾਵ, ਸੁਰਗ ਮਾਤ ਅਤੇ ਪਤਾਲ ਦੇ ਸਾਰੇ ਜੀਆ ਜੰਤ) ਤੇਰੀ ਹੀ ਵਡਿਆਈ ਕਰ ਰਹੇ ਹਨ।ਮੋਹਣੀਆ = ਸੁੰਦਰ ਇਸਤ੍ਰੀਆਂ। ਮਨੁ ਮੋਹਨਿ = ਜੋ ਮਨ ਨੂੰ ਮੋਹ ਲੈਂਦੀਆਂ ਹਨ। ਮਛੁ = ਮਾਤ ਲੋਕ। ਪਇਆਲੇ = ਪਾਤਾਲ ਲੋਕ।
English: The Mohinis, the enchanting heavenly beauties who entice hearts in paradise, in this world, and in the underworld of the subconscious, sing of You.
ਗਾਵਨਿਤੁਧਨੋਰਤਨਉਪਾਏਤੇਰੇਅਠਸਠਿਤੀਰਥਨਾਲੇ॥
ਵਿਆਖਿਆ: (ਹੇ ਪ੍ਰਭੂ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ।ਉਪਾਏ ਤੇਰੇ = ਤੇਰੇ ਕੀਤੇ ਹੋਏ। ਅਠਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ।
English: The celestial jewels created by You, and the sixty-eight sacred shrines of pilgrimage, sing of You.
ਗਾਵਨਿਤੁਧਨੋਜੋਧਮਹਾਬਲਸੂਰਾਗਾਵਨਿਤੁਧਨੋਖਾਣੀਚਾਰੇ॥
ਵਿਆਖਿਆ: ਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫ਼ਤਿ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ {ਅੰਡਜ, ਜੇਰਜ, ਸੇਤਜ, ਉਤਭੁਜ}। ਖਾਣੀ = ਖਾਣ ਜਿਸ ਨੂੰ ਪੁੱਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ {ਖਨ = ਪੁੱਟਣਾ}। ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੀਵ ਚਾਰ ਖਾਣੀਆਂ ਤੋਂ ਪੈਦਾ ਹੋਏ ਹਨ: ਅੰਡਾ, ਜਿਓਰ, ਮੁੜਕਾ, ਪਾਣੀ ਦੀ ਸਹੈਤਾ ਨਾਲ ਧਰਤੀ ਵਿਚੋਂ ਆਪਣੇ ਆਪ ਉੱਗ ਪੈਣਾ (ਇਥੇ ਭਾਵ ਹੈ, ਚੌਹਾਂ ਹੀ ਖਾਣੀਆਂ ਦੇ ਜੀਵ, ਸਾਰੀ ਰਚਨਾ)।
English: The brave and mighty warriors sing of You. The spiritual heroes and the four sources of creation sing of You.
ਗਾਵਨਿਤੁਧਨੋਖੰਡਮੰਡਲਬ੍ਰਹਮੰਡਾਕਰਿਕਰਿਰਖੇਤੇਰੇਧਾਰੇ॥
ਵਿਆਖਿਆ: ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ, ਤੈਨੂੰ ਹੀ ਗਾਉਂਦੇ ਹਨ।ਖੰਡ = ਟੋਟਾ, ਬ੍ਰਹਮੰਡ ਦਾ ਟੋਟਾ, ਹਰੇਕ ਧਰਤੀ। ਮੰਡਲ = ਚੱਕ੍ਰ, ਬ੍ਰਹਮੰਡ ਦਾ ਇਕ ਚੱਕ੍ਰ ਜਿਸ ਵਿਚ ਇੱਕ ਸੂਰਜ, ਇੱਕ ਚੰਦ੍ਰਮਾ ਅਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ। ਧਾਰੇ = ਟਿਕਾਏ ਹੋਏ।
English: The worlds, solar systems and galaxies, created and arranged by Your Hand, sing of You.
ਸੇਈਤੁਧਨੋਗਾਵਨਿਜੋਤੁਧੁਭਾਵਨਿਰਤੇਤੇਰੇਭਗਤਰਸਾਲੇ॥
ਵਿਆਖਿਆ: (ਹੇ ਪ੍ਰਭੂ!) ਅਸਲ ਵਿਚ ਉਹੀ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ (ਭਾਵ, ਉਹਨਾਂ ਦੀ ਕੀਤੀ ਸਿਫ਼ਤ-ਸਾਲਾਹ ਸਫਲ ਹੈ) ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ ਅਤੇ ਤੇਰੇ ਰਸੀਏ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲੱਗਦੇ ਹਨ।ਸੇਈ = ਉਹੀ ਬੰਦੇ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੱਤੇ, ਰੰਗੇ ਹੋਏ, ਪ੍ਰੇਮ ਵਿਚ ਮਸਤ। ਰਸਾਲੇ = {ਰਸ-ਆਲਯ} ਰਸ ਦੇ ਘਰ, ਰਸੀਏ।
English: They alone sing of You, who are pleasing to Your Will. Your devotees are imbued with Your Sublime Essence.
ਹੋਰਿਕੇਤੇਤੁਧਨੋਗਾਵਨਿਸੇਮੈਚਿਤਿਨਆਵਨਿਨਾਨਕੁਕਿਆਬੀਚਾਰੇ॥
ਵਿਆਖਿਆ: ਅਨੇਕਾਂ ਹੋਰ ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ। (ਭਲਾ, ਇਸ ਗਿਣਤੀ ਬਾਰੇ) ਨਾਨਕ ਕੀਹ ਵਿਚਾਰ ਕਰ ਸਕਦਾ ਹੈ? (ਨਾਨਕ ਇਹ ਵਿਚਾਰ ਕਰਨ-ਜੋਗਾ ਨਹੀਂ ਹੈ)।ਹੋਰਿ ਕੇਤੇ = ਅਨੇਕਾਂ ਹੋਰ ਜੀਵ {ਲਫ਼ਜ਼ 'ਹੋਰਿ' ਲਫ਼ਜ਼ 'ਹੋਰ' ਤੋਂ ਬਹੁ-ਵਚਨ ਹੈ}। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਬੀਚਾਰੇ = ਕੀਹ ਵਿਚਾਰ ਕਰ ਸਕਦਾ ਹੈ?
English: So many others sing of You, they do not come to mind. O Nanak, how can I think of them all?
ਸੋਈਸੋਈਸਦਾਸਚੁਸਾਹਿਬੁਸਾਚਾਸਾਚੀਨਾਈ॥
ਵਿਆਖਿਆ: ਜਿਸ (ਪ੍ਰਭੂ) ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਭੀ ਮੌਜੂਦ ਹੈ, ਤੇ ਸਦਾ ਕਾਇਮ ਰਹਿਣ ਵਾਲਾ ਹੈ।ਸਚੁ = ਥਿਰ ਰਹਿਣ ਵਾਲਾ। ਨਾਈ = ਵਡਿਆਈ {ਅਰਬੀ ਲਫ਼ਜ਼ स्ना। ਇਸ ਅਰਬੀ ਲਫ਼ਜ਼ ਦੇ ਪੰਜਾਬੀ ਵਿਚ ਦੋ ਪਾਠ ਹਨ: ਅਸਨਾਈ, ਨਾਈ। 'ਜੋ ਕਿਛੁ ਹੋਇਆ ਸਭੁ ਕਿਛੁ ਤੁਝ ਤੇ, ਤੇਰੀ ਸਭ ਅਸਨਾਈ'} ਇਸੇ ਤਰ੍ਹਾਂ ਸੰਸਕ੍ਰਿਤ ਦੇ ਲਫ਼ਜ਼ਾਂ ਤੋਂ: स्थान = ਅਸਥਾਨ, ਥਾਨ, स्नान = ਅਸਨਾਨ, ਨ੍ਹਾਨ, स्तंभ = ਅਸਥੰਭ, ਥੰਭ, स्नेह = ਅਸਨੇਹ, ਨੇਹ, स्थिर = ਅਸਥਿਰ, ਥਿਰ, स्थल = ਅਸਥਲ, ਤਲ, {ਵੇਖੋ 'ਗੁਰਬਾਣੀ ਵਿਆਕਰਣ'}। {ਨੋਟ: ਲਫ਼ਜ਼ 'ਸਾਚਾ' ਪੁਲਿੰਗ ਹੈ ਅਤੇ 'ਸਾਹਿਬ' ਦਾ ਵਿਸ਼ੇਸ਼ਣ ਹੈ। ਲਫ਼ਜ਼ 'ਸਾਚੀ' ਇਸਤ੍ਰੀ-ਲਿੰਗ ਹੈ ਤੇ ਲਫ਼ਜ਼ 'ਨਾਈ' ਦਾ ਵਿਸ਼ੇਸ਼ਣ ਹੈ। ਇਸ ਤੁਕ ਦੇ ਪਾਠ ਵਿਚ ਵਿਸ੍ਰਾਮਾਂ ਦਾ ਖ਼ਿਆਲ ਰੱਖਣਾ}।
English: That True Lord is True, forever True, and True is His Name.
ਹੈਭੀਹੋਸੀਜਾਇਨਜਾਸੀਰਚਨਾਜਿਨਿਰਚਾਈ॥
ਵਿਆਖਿਆ: ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ (ਪ੍ਰਭੂ) ਨੇ। ਰਚਾਈ = ਪੈਦਾ ਕੀਤੀ ਹੈ।
English: He is, and shall always be. He shall not depart, even when this Universe which He has created departs.
ਰੰਗੀਰੰਗੀਭਾਤੀਕਰਿਕਰਿਜਿਨਸੀਮਾਇਆਜਿਨਿਉਪਾਈ॥
ਵਿਆਖਿਆ: ਜਿਸ ਪ੍ਰਭੂ ਨੇ ਕਈ ਰੰਗਾਂ ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ (ਪ੍ਰਭੂ) ਨੇ। ਉਪਾਈ = ਪੈਦਾ ਕੀਤੀ ਹੈ।
English: He created the world, with its various colors, species of beings, and the variety of Maya.
ਕਰਿਕਰਿਦੇਖੈਕੀਤਾਆਪਣਾਜਿਉਤਿਸਦੀਵਡਿਆਈ॥
ਵਿਆਖਿਆ: ਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।ਕਰਿ ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਜਗਤ। ਜਿਉ = ਜਿਵੇਂ। ਵਡਿਆਈ = ਰਜ਼ਾ।
English: Having created the creation, He watches over it Himself, by His Greatness.
ਜੋਤਿਸੁਭਾਵੈਸੋਈਕਰਸੀਫਿਰਿਹੁਕਮੁਨਕਰਣਾਜਾਈ॥
ਵਿਆਖਿਆ: ਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ। ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ (ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ 'ਇਉਂ ਨਹੀਂ, ਇਉਂ ਕਰ')।ਤਿਸੁ ਭਾਵੈ = ਉਸ ਨੂੰ ਚੰਗਾ ਲੱਗਦਾ ਹੈ। ਕਰਸੀ = ਕਰੇਗਾ। ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ।
English: He does whatever He pleases. No one can issue any order to Him.
ਸੋਪਾਤਿਸਾਹੁਸਾਹਾਪਤਿਸਾਹਿਬੁਨਾਨਕਰਹਣੁਰਜਾਈ॥੧॥
ਵਿਆਖਿਆ: ਉਹ ਪ੍ਰਭੂ (ਸਾਰੇ ਜਗਤ ਦਾ) ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ ॥੧॥{9}ਸਾਹਾ ਪਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ ਮਾਲਕ। ਰਹਣੁ = ਰਹਿਣਾ (ਫਬਦਾ ਹੈ)। ਰਜਾਈ = ਰਜ਼ਾ ਵਿਚ ॥੧॥
English: He is the King, the King of kings, the Supreme Lord and Master of kings. Nanak remains subject to His Will. ||1||
ਸ਼ਬਦ 2
Shabad 2 of 4 ਆਸਾਮਹਲਾ੧॥
ਵਿਆਖਿਆ: ਆਸਾ ਰਾਗ, ਪਹਿਲੀ ਪਾਤਸ਼ਾਹੀ।
English: Aasaa, First Mehl:
ਤਿਤੁਸਰਵਰੜੈਭਈਲੇਨਿਵਾਸਾਪਾਣੀਪਾਵਕੁਤਿਨਹਿਕੀਆ॥
ਵਿਆਖਿਆ: (ਹੇ ਭਾਈ! ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ।ਤਿਤੁ = ਉਸ ਵਿਚ {ਲਫ਼ਜ਼ 'ਤਿਸੁ' ਤੋਂ 'ਤਿਤੁ' ਅਧਿਕਰਨ ਕਾਰਕ, ਇਕ-ਵਚਨ ਹੈ}। ਸਰਵਰੁ = ਤਾਲਾਬ। ਸਰਵਰੜਾ = ਭਿਆਨਕ ਤਾਲਾਬ। ਸਰਵਰੜੈ = ਭਿਆਨਕ ਤਾਲਾਬ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰ ਵਿਚ। ਭਈਲੇ = ਹੋਇਆ ਹੈ। ਪਾਵਕੁ = ਅੱਗ, ਤਿਸ਼੍ਰਨਾ ਦੀ ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ)।
English: In that pool, people have made their homes, but the water there is as hot as fire!
ਪੰਕਜੁਮੋਹਪਗੁਨਹੀਚਾਲੈਹਮਦੇਖਾਤਹਡੂਬੀਅਲੇ॥੧॥
ਵਿਆਖਿਆ: (ਅਤੇ ਉਸ ਭਿਆਨਕ ਸਰੀਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ)। ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ ॥੧॥ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ ਹੀ, ਸਾਡੇ ਸਾਹਮਣੇ ਹੀ। ਤਹ = ਉਸ (ਸਾਰ) ਵਿਚ। ਡੂਬੀਅਲੇ = ਡੁੱਬ ਗਏ, ਡੁੱਬ ਰਹੇ ਹਨ॥੧॥
English: In the swamp of emotional attachment, their feet cannot move. I have seen them drowning there. ||1||
ਮਨਏਕੁਨਚੇਤਸਿਮੂੜਮਨਾ॥
ਵਿਆਖਿਆ: ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ।ਮਨ = ਹੇ ਮਨ! ਮੂੜ ਮਨਾ = ਹੇ ਮੂਰਖ ਮਨ!
English: In your mind, you do not remember the One Lord-you fool!
ਹਰਿਬਿਸਰਤਤੇਰੇਗੁਣਗਲਿਆ॥੧॥ਰਹਾਉ॥
ਵਿਆਖਿਆ: ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥ਗਲਿਆ = ਗਲਦੇ ਜਾ ਰਹੇ ਹਨ, ਘਟਦੇ ਜਾ ਰਹੇ ਹਨ॥੧॥ਰਹਾਉ॥
English: You have forgotten the Lord; your virtues shall wither away. ||1||Pause||
ਨਾਹਉਜਤੀਸਤੀਨਹੀਪੜਿਆਮੂਰਖਮੁਗਧਾਜਨਮੁਭਇਆ॥
ਵਿਆਖਿਆ: (ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।ਹਉ = ਮੈਂ। ਜਤੀ = ਕਾਮ-ਵਾਸਨਾ ਨੂੰ ਰੋਕਣ ਦਾ ਜਤਨ ਕਰਨ ਵਾਲਾ। ਸਤੀ = ਉੱਚੇ ਆਚਰਨ ਵਾਲਾ। ਮੁਗਧ = ਮੂਰਖ, ਬੇ-ਸਮਝ। ਜਨਮੁ = ਜੀਵਨ।
English: I am not celibate, nor truthful, nor scholarly. I was born foolish and ignorant into this world.
ਪ੍ਰਣਵਤਿਨਾਨਕਤਿਨਕੀਸਰਣਾਜਿਨਤੂਨਾਹੀਵੀਸਰਿਆ॥੨॥੩॥
ਵਿਆਖਿਆ: ਸੋ, ਨਾਨਕ ਬੇਨਤੀ ਕਰਦਾ ਹੈ (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ), ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੩॥ਪ੍ਰਣਵਤਿ = ਬੇਨਤੀ ਕਰਦਾ ਹੈ॥੨॥
English: Prays Nanak, I seek the Sanctuary of those who have not forgotten You, O Lord! ||2||3||
ਸ਼ਬਦ 3
Shabad 3 of 4 ਆਸਾਮਹਲਾ੧॥
ਵਿਆਖਿਆ: ਰਾਗ ਆਸਾ, ਪਹਿਲੀ ਪਾਤਸ਼ਾਹੀ।
English: Aasaa, First Mehl:
ਸੁਣਿਵਡਾਆਖੈਸਭੁਕੋਇ॥
ਵਿਆਖਿਆ: ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਹੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।ਸੁਣਿ = ਸੁਣ ਕੇ। ਸਭੁ ਕੋਇ = ਹਰੇਕ ਜੀਵ।
English: Hearing of His Greatness, everyone calls Him Great.
ਕੇਵਡੁਵਡਾਡੀਠਾਹੋਇ॥
ਵਿਆਖਿਆ: ਪਰ ਤੂੰ ਕੇਡਾ ਵੱਡਾ ਹੈਂ (ਕਿਤਨਾ ਬੇਅੰਤ ਹੈਂ?) ਇਹ ਗੱਲ ਤੇਰਾ ਦਰਸਨ ਕੀਤਿਆਂ ਹੀ ਦੱਸੀ ਜਾ ਸਕਦੀ ਹੈ (ਤੇਰਾ ਦਰਸਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈਂ)।ਕੇਵਡੁ = ਕੇਡਾ। ਡੀਠਾ = ਵੇਖਿਆਂ ਹੀ। ਹੋਇ = (ਬਿਆਨ) ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ।
English: But just how Great His Greatness is-this is known only to those who have seen Him.
ਕੀਮਤਿਪਾਇਨਕਹਿਆਜਾਇ॥
ਵਿਆਖਿਆ: ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ।ਕੀਮਤਿ = ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੱਸੀ ਜਾ ਸਕਦੀ।
English: His Value cannot be estimated; He cannot be described.
ਕਹਣੈਵਾਲੇਤੇਰੇਰਹੇਸਮਾਇ॥੧॥
ਵਿਆਖਿਆ: ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ॥੧॥ਰਹੇ ਸਮਾਇ = ਲੀਨ ਹੋ ਜਾਂਦੇ ਹਨ॥੧॥
English: Those who describe You, Lord, remain immersed and absorbed in You. ||1||
ਵਡੇਮੇਰੇਸਾਹਿਬਾਗਹਿਰਗੰਭੀਰਾਗੁਣੀਗਹੀਰਾ॥
ਵਿਆਖਿਆ: ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ। ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ।ਗਹਿਰ = ਹੇ ਡੂੰਘੇ! ਗੰਭੀਰਾ = ਹੇ ਵੱਡੇ ਜਿਗਰੇ ਵਾਲੇ! ਗੁਣੀ ਗਹੀਰਾ = ਹੇ ਗੁਣਾਂ ਕਰਕੇ ਡੂੰਘੇ! ਹੇ ਬੇਅੰਤ ਗੁਣਾਂ ਦੇ ਮਾਲਕ!
English: O my Great Lord and Master of Unfathomable Depth, You are the Ocean of Excellence.
ਕੋਇਨਜਾਣੈਤੇਰਾਕੇਤਾਕੇਵਡੁਚੀਰਾ॥੧॥ਰਹਾਉ॥
ਵਿਆਖਿਆ: ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ॥੧॥ ਰਹਾਉ ॥ਚੀਰਾ = ਪਾਟ, ਚੌੜਾਈ, ਵਿਸਥਾਰ॥੧॥ਰਹਾਉ॥
English: No one knows the extent or the vastness of Your Expanse. ||1||Pause||
ਸਭਿਸੁਰਤੀਮਿਲਿਸੁਰਤਿਕਮਾਈ॥
ਵਿਆਖਿਆ: (ਤੂੰ ਕੇਡਾ ਵੱਡਾ ਹੈਂ-ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਜਤਨ ਕੀਤੇ , ਮੁੜ ਮੁੜ ਜਤਨ ਕੀਤੇ।ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਸਾਰਿਆਂ ਨੇ ਇਕ ਦੂਜੇ ਦੀ ਸਹੈਤਾ ਲੈ ਕੇ। ਸੁਰਤੀ = ਸੁਰਤਿ। ਸੁਰਤੀ ਸੁਰਤ ਕਮਾਈ = ਸੁਰਤ ਕਮਾਈ, ਸੁਰਤ ਕਮਾਈ, ਮੁੜ ਮੁੜ ਸਮਾਧੀ ਲਾਈ।
English: All the intuitives met and practiced intuitive meditation.
ਸਭਕੀਮਤਿਮਿਲਿਕੀਮਤਿਪਾਈ॥
ਵਿਆਖਿਆ: ਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਨੇ ਆਪੋ ਵਿਚ ਇਕ ਦੂਜੇ ਦੀ ਸਹੈਤਾ ਲੈ ਕੇ, ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ,ਸਭ… ਪਾਈ = ਸਭ ਮਿਲਿ ਕੀਮਤਿ ਪਾਈ, ਕੀਮਤਿ ਪਾਈ।
English: All the appraisers met and made the appraisal.
ਗਿਆਨੀਧਿਆਨੀਗੁਰਗੁਰਹਾਈ॥
ਵਿਆਖਿਆ: ()ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ = ਸੁਰਤ ਜੋੜਨ ਵਾਲੇ। ਗੁਰ = ਵੱਡੇ। ਗੁਰ ਹਾਈ = ਗੁਰ ਭਾਈ, ਵਡਿਆਂ ਦੇ ਭਰਾ, ਅਜਿਹੇ ਹੋਰ ਕੋਈ ਵੱਡੇ। ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਇਹ ਲਫ਼ਜ਼ 'ਗੁਰ ਗੁਰਹਾਈ' ਲਫ਼ਜ਼ 'ਗਿਆਨੀ ਧਿਆਨੀ' ਦਾ ਵਿਸ਼ੇਸ਼ਣ ਹਨ}।
English: The spiritual teachers, the teachers of meditation, and the teachers of teachers
ਕਹਣੁਨਜਾਈਤੇਰੀਤਿਲੁਵਡਿਆਈ॥੨॥
ਵਿਆਖਿਆ: ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਭੀ ਹਿੱਸਾ ਨਹੀਂ ਦੱਸ ਸਕੇ ॥੨॥ਤਿਲੁ = ਰਤਾ ਜਿਤਨੀ ਭੀ॥੨॥
English: -they cannot describe even an iota of Your Greatness. ||2||
ਸਭਿਸਤਸਭਿਤਪਸਭਿਚੰਗਿਆਈਆ॥
ਵਿਆਖਿਆ: (ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਭੀ ਨਹੀਂ ਲਾ ਸਕਿਆ, ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ;ਸਭਿ ਸਤ = ਸਾਰੇ ਭਲੇ ਕੰਮ। ਤਪ = ਕਸ਼ਟ, ਔਖਿਆਈਆਂ। ਚੰਗਿਆਈਆ = ਚੰਗੇ ਗੁਣ।
English: All Truth, all austere discipline, all goodness,
ਸਿਧਾਪੁਰਖਾਕੀਆਵਡਿਆਈਆ॥
ਵਿਆਖਿਆ: ਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ;ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ।
English: all the great miraculous spiritual powers of the Siddhas
ਤੁਧੁਵਿਣੁਸਿਧੀਕਿਨੈਨਪਾਈਆ॥
ਵਿਆਖਿਆ: ਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹੈਤਾ ਤੋਂ ਬਿਨਾ ਹਾਸਲ ਨਹੀਂ ਹੋਈ।ਸਿਧੀ = ਸਫਲਤਾ, ਕਾਮਯਾਬੀ।
English: without You, no one has attained such powers.
ਕਰਮਿਮਿਲੈਨਾਹੀਠਾਕਿਰਹਾਈਆ॥੩॥
ਵਿਆਖਿਆ: (ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥ਕਰਮਿ = (ਤੇਰੀ) ਮਿਹਰ ਨਾਲ, ਬਖ਼ਸ਼ਸ਼ ਦੀ ਰਾਹੀਂ। ਠਾਕਿ = ਵਰਜ ਕੇ, ਰੋਕ ਕੇ॥੩॥
English: They are received only by Your Grace. No one can block them or stop their flow. ||3||
ਆਖਣਵਾਲਾਕਿਆਵੇਚਾਰਾ॥
ਵਿਆਖਿਆ: ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ?
English: What can the poor helpless creatures do?
ਸਿਫਤੀਭਰੇਤੇਰੇਭੰਡਾਰਾ॥
ਵਿਆਖਿਆ: (ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ।ਸਿਫਤੀ = ਸਿਫ਼ਤਾਂ ਨਲ, ਗੁਣਾਂ ਨਾਲ।
English: Your Praises are overflowing with Your Treasures.
ਜਿਸੁਤੂਦੇਹਿਤਿਸੈਕਿਆਚਾਰਾ॥
ਵਿਆਖਿਆ: ਜਿਸ ਨੂੰ ਤੂੰ ਸਿਫ਼ਤ-ਸਾਲਾਹ ਕਰਨ ਦੀ ਦਾਤ ਬਖ਼ਸ਼ਦਾ ਹੈਂ; ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,ਚਾਰਾ = ਜ਼ੋਰ ਤਦਬੀਰ, ਜਤਨ।
English: Those, unto whom You give-how can they think of any other?
ਨਾਨਕਸਚੁਸਵਾਰਣਹਾਰਾ॥੪॥੨॥
ਵਿਆਖਿਆ: (ਕਿਉਂਕਿ) ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ ॥੪॥੨॥{9}॥੪॥
English: O Nanak, the True One embellishes and exalts. ||4||2||
ਸ਼ਬਦ 4
Shabad 4 of 4 ਆਸਾਮਹਲਾ੧॥
ਵਿਆਖਿਆ: ਰਾਗ ਆਸਾ, ਪਹਿਲੀ ਪਾਤਸ਼ਾਹੀ।
English: Aasaa, First Mehl:
ਆਖਾਜੀਵਾਵਿਸਰੈਮਰਿਜਾਉ॥
ਵਿਆਖਿਆ: (ਜਿਉਂ ਜਿਉਂ) ਮੈਂ (ਪਰਮਾਤਮਾ ਦਾ) ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ) ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।ਆਖਾ = ਆਖਾਂ, (ਜਦੋਂ) ਮੈਂ (ਹਰਿ-ਨਾਮ) ਉਚਾਰਦਾ ਹਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਰਿ ਜਾਉ = ਮਰਿ ਜਾਉਂ, ਮੈਂ ਮਰ ਜਾਂਦਾ ਹਾਂ, (ਵਿਕਾਰਾਂ ਦੇ ਕਾਰਨ) ਮੇਰਾ ਆਤਮਕ ਜੀਵਨ ਮੁੱਕ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।
English: Chanting it, I live; forgetting it, I die.
ਆਖਣਿਅਉਖਾਸਾਚਾਨਾਉ॥
ਵਿਆਖਿਆ: (ਇਹ ਪਤਾ ਹੁੰਦਿਆਂ ਭੀ) ਸਦਾ ਕਾਇਮ-ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ (ਕੰਮ ਜਾਪਦਾ ਹੈ)।ਸਾਚਾ = ਸਦਾ ਕਾਇਮ ਰਹਿਣ ਵਾਲਾ।
English: It is so difficult to chant the True Name.
ਸਾਚੇਨਾਮਕੀਲਾਗੈਭੂਖ॥
ਵਿਆਖਿਆ: (ਜਿਸ ਮਨੁੱਖ ਦੇ ਅੰਦਰ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ,
English: If someone feels hunger for the True Name,
ਉਤੁਭੂਖੈਖਾਇਚਲੀਅਹਿਦੂਖ॥੧॥
ਵਿਆਖਿਆ: ਉਸ ਤਾਂਘ ਦੀ ਬਰਕਤਿ ਨਾਲ (ਹਰਿ-ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥ਉਤੁ = {ਲਫ਼ਜ਼ 'ਉਸ' ਤੋਂ ਕਰਣ ਕਾਰਕ। 'ਜਿਸ' ਤੋਂ 'ਜਿਤੁ'}। ਉਤੁ ਭੂਖੈ = ਉਸ ਭੁੱਖ ਦੇ ਕਾਰਨ। ਖਾਇ = (ਨਾਮ-ਭੋਜਨ) ਖਾ ਕੇ। ਚਲਿਅਹਿ = ਦੂਰ ਹੋ ਜਾਂਦੇ ਹਨ॥੧॥
English: that hunger shall consume his pain. ||1||
ਸੋਕਿਉਵਿਸਰੈਮੇਰੀਮਾਇ॥
ਵਿਆਖਿਆ: ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ।ਮਾਇ = ਹੇ ਮਾਂ! ਕਿਉ ਵਿਸਰੈ = ਕਦੇ ਨਾਹ ਭੁੱਲੇ।
English: How can I forget Him, O my mother?
ਸਾਚਾਸਾਹਿਬੁਸਾਚੈਨਾਇ॥੧॥ਰਹਾਉ॥
ਵਿਆਖਿਆ: ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ॥੧॥ ਰਹਾਉ ॥ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਸਿਮਰੀਏ। ਨਾਇ = ਨਾਮ ਦੀ ਰਾਹੀਂ ॥੧॥ ਰਹਾਉ ॥
English: True is the Master, True is His Name. ||1||Pause||
ਸਾਚੇਨਾਮਕੀਤਿਲੁਵਡਿਆਈ॥
ਵਿਆਖਿਆ: ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ…ਤਿਲੁ = ਰਤਾ ਭਰ ਭੀ।
English: Trying to describe even an iota of the Greatness of the True Name,
ਆਖਿਥਕੇਕੀਮਤਿਨਹੀਪਾਈ॥
ਵਿਆਖਿਆ: ਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ।ਆਖਿ = ਆਖ ਕੇ, ਬਿਆਨ ਕਰ ਕੇ।
English: people have grown weary, but they have not been able to evaluate it.
ਜੇਸਭਿਮਿਲਿਕੈਆਖਣਪਾਹਿ॥
ਵਿਆਖਿਆ: ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ,ਸਭਿ = ਸਾਰੇ ਜੀਵ। ਆਪਣਿ ਪਾਹਿ = ਆਖਣ ਦਾ ਜਤਨ ਕਰਨ {'ਆਖਣਿ ਪਾਇ' ਇਕ-ਵਚਨ ਹੈ 'ਜੇ ਕੋ ਖਾਇਕੁ ਆਖਣਿ ਪਾਇ'}।
English: Even if everyone were to gather together and speak of Him,
ਵਡਾਨਹੋਵੈਘਾਟਿਨਜਾਇ॥੨॥
ਵਿਆਖਿਆ: ਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ) ॥੨॥
English: He would not become any greater or any lesser. ||2||
ਨਾਓਹੁਮਰੈਨਹੋਵੈਸੋਗੁ॥
ਵਿਆਖਿਆ: ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।ਸੋਗੁ = ਅਫ਼ਸੋਸ।
English: That Lord does not die; there is no reason to mourn.
ਦੇਦਾਰਹੈਨਚੂਕੈਭੋਗੁ॥
ਵਿਆਖਿਆ: ਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ)।ਦੇਦਾ = ਦੇਂਦਾ। ਨ ਚੂਕੈ = ਨਹੀਂ ਮੁੱਕਦਾ। ਭੋਗੁ = ਵਰਤਣਾ।
English: He continues to give, and His Provisions never run short.
ਗੁਣੁਏਹੋਹੋਰੁਨਾਹੀਕੋਇ॥
ਵਿਆਖਿਆ: ਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।ਗੁਣੁ ਏਹੋ = ਇਹੀ ਖ਼ੂਬੀ। ਕੋ = ਕੋਈ (ਹੋਰ)।
English: This Virtue is His alone; there is no other like Him.
ਨਾਕੋਹੋਆਨਾਕੋਹੋਇ॥੩॥
ਵਿਆਖਿਆ: (ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥ਹੋਆ = ਹੋਇਆ ਹੈ। ਨਾ ਹੋਇ = ਨਾਹ ਹੀ ਹੋਵੇਗਾ॥੩॥
English: There never has been, and there never will be. ||3||
ਜੇਵਡੁਆਪਿਤੇਵਡਤੇਰੀਦਾਤਿ॥
ਵਿਆਖਿਆ: (ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼।ਜੇਵਡੁ = ਜਿਤਨਾ ਵੱਡਾ। ਤੇਵਡ = ਉਤਨੀ ਵੱਡੀ।
English: As Great as You Yourself are, O Lord, so Great are Your Gifts.
ਜਿਨਿਦਿਨੁਕਰਿਕੈਕੀਤੀਰਾਤਿ॥
ਵਿਆਖਿਆ: (ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।ਜਿਨਿ = ਜਿਸ (ਤੈਂ) ਨੇ। ਕਰਿ ਕੈ = ਪੈਦਾ ਕਰ ਕੇ।
English: The One who created the day also created the night.
ਖਸਮੁਵਿਸਾਰਹਿਤੇਕਮਜਾਤਿ॥
ਵਿਆਖਿਆ: ਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ ਹਨ, ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ।ਵਿਸਾਰਹਿ = ਭੁਲਾ ਦੇਂਦੇ ਹਨ। ਤੇ = ਉਹ (ਬੰਦੇ) {ਬਹੁ-ਵਚਨ}। ਕਮਜਾਤਿ = ਭੈੜੀ ਜਾਤ ਵਾਲੇ।
English: Those who forget their Lord and Master are vile and despicable.
ਨਾਨਕਨਾਵੈਬਾਝੁਸਨਾਤਿ॥੪॥੩॥
ਵਿਆਖਿਆ: ਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ ॥੪॥੩॥{9}ਨਾਵੈ ਬਾਝੁ = ਹਰਿ-ਨਾਮ ਤੋਂ ਬਿਨਾ। ਸਨਾਤਿ = ਨੀਚ॥੪॥
English: O Nanak, without the Name, they are wretched outcasts. ||4||3||
🔗
Share This Page
Spread blessings by sharing this link with friends and family.