ਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ,ਉਰਿ = ਹਿਰਦੇ ਵਿਚ। ਅੰਤਰਿ = ਅੰਦਰ, ਮਨ ਵਿਚ। ਧਾਰੈ = ਟਿਕਾਏ।
One who enshrines the Naam within the heart,
ਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ,ਮੈ = (Skt. मय) 'ਮੈ' ਵਿਆਕਰਣ ਦਾ ਇਕ 'ਪਿਛੇਤਰ' ਹੈ, ਜਿਸ ਦਾ ਭਾਵ ਹੈ 'ਮਿਲਿਆ ਹੋਇਆ, ਭਰਿਆ ਹੋਇਆ, ਵਿਆਪਕ'। ਸਰਬ ਮੈ = ਸਾਰਿਆਂ ਵਿਚ ਵਿਆਪਕ।
who sees the Lord God in all,
ਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ;ਨਿਮਖ = ਅੱਖ ਦਾ ਫਰਕਣਾ।
who, each and every moment, bows in reverence to the Lord Master
ਹੇ ਨਾਨਕ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ ॥੧॥ਅਪਰਸੁ = ਅਛੋਹ, (Skt. अस्पर्श) ਜੋ ਕਿਸੇ ਨਾਲ ਨਾਹ ਛੋਹੇ ॥੧॥
- O Nanak, such a one is the true 'touch-nothing Saint', who emancipates everyone. ||1||
ਜੋ ਮਨੁੱਖ ਜੀਭ ਨਾਲ ਝੂਠ ਨੂੰ ਛੋਹਣ ਨਹੀਂ ਦੇਂਦਾ,ਮਿਥਿਆ = ਝੂਠ। ਪਰਸ = ਛੋਹ।
One whose tongue does not touch falsehood;
ਮਨ ਵਿਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ;ਪ੍ਰੀਤਿ ਨਿਰੰਜਨ ਦਰਸ = ਅੰਜਨ (ਕਾਲਖ਼)-ਰਹਿਤ ਪ੍ਰਭੂ ਦੇ ਦਰਸਨ ਦੀ ਪ੍ਰੀਤਿ।
whose mind is filled with love for the Blessed Vision of the Pure Lord,
ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ,ਤ੍ਰਿਅ ਰੂਪੁ = ਇਸਤ੍ਰੀ ਦਾ ਰੂਪ।
whose eyes do not gaze upon the beauty of others' wives,
ਭਲੇ ਮਨੁੱਖਾਂ ਦੀ ਟਹਲ (ਕਰਦਾ ਹੈ) ਤੇ ਸੰਤ ਜਨਾਂ ਦੀ ਸੰਗਤਿ ਵਿਚ ਪ੍ਰੀਤ (ਰੱਖਦਾ ਹੈ);ਹੇਤ = ਪਿਆਰ।
who serves the Holy and loves the Saints' Congregation,
ਜੋ ਕੰਨਾਂ ਨਾਲ ਕਿਸੇ ਦੀ ਭੀ ਨਿੰਦਿਆ ਨਹੀਂ ਸੁਣਦਾ,ਕਰਨ = ਕੰਨਾਂ ਨਾਲ। ਕਾਹੂ ਕੀ = ਕਿਸੇ ਦੀ ਭੀ।
whose ears do not listen to slander against anyone,
(ਸਗੋਂ) ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ;
who deems himself to be the worst of all,
ਜੋ ਗੁਰੂ ਦੀ ਮੇਹਰ ਦਾ ਸਦਕਾ ਮਾਇਆ (ਦਾ ਪ੍ਰਭਾਵ) ਪਰੇ ਹਟਾ ਦੇਂਦਾ ਹੈ,ਬਿਖਿਆ = ਮਾਇਆ। ਪਰਹਰੈ = ਤਿਆਗ ਦੇਵੇ।
who, by Guru's Grace, renounces corruption,
ਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਟਲ ਜਾਂਦੀ ਹੈ;ਬਾਸਨਾ = ਵਾਸਨਾ, ਫੁਰਨਾ। ਟਰੈ = ਟਲ ਜਾਏ।
who banishes the mind's evil desires from his mind,
ਜੋ ਆਪਣੇ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖ ਕੇ ਕਾਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ,ਇੰਦ੍ਰੀਜਿਤ = ਗਿਆਨ-ਇੰਦ੍ਰਿਆਂ ਨੂੰ ਜਿੱਤਣ ਵਾਲਾ। ਦੋਖ = ਵਿਕਾਰ। ਪੰਚ ਦੋਖ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।
who conquers his sexual instincts and is free of the five sinful passions
ਹੇ ਨਾਨਕ! ਕਰੋੜਾਂ ਵਿਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ "ਅਪਰਸ" (ਕਿਹਾ ਜਾ ਸਕਦਾ ਹੈ) ॥੧॥ਕੋਟਿ = ਕਰੋੜ। ਮਧੇ = ਵਿਚ। ਕੋ = ਕੋਈ ਵਿਰਲਾ ॥੧॥
- O Nanak, among millions, there is scarcely one such 'touch-nothing Saint'. ||1||
ਜਿਸ ਉਤੇ ਪ੍ਰਭੂ ਆਪ ਤ੍ਰੁਠਦਾ ਹੈ, ਉਹ ਹੈ ਅਸਲੀ ਵੈਸ਼ਨੋ,ਬੈਸਨੋ = (Skt. वैष्णव) ਵਿਸ਼ਨੂ ਦਾ ਪੁਜਾਰੀ।
The true Vaishnaav, the devotee of Vishnu, is the one with whom God is thoroughly pleased.
ਜੋ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇ-ਦਾਗ਼ ਹੈ।ਬਿਸਨ = {Skt. विष्णु The second deity of the Sacred Hindu Triad, entrusted with the preservation of the world, which duty he is represented to have duly discharged by his various incarnations; The word is thus popularly derived: यस्माद्विश्वमिदं सर्वं तस्य शक्त्यः महात्मना ॥ तस्मादेवोच्यते विष्णुर्विशधातोः प्रवेशनात् ॥ ਜਗਤ = ਪਾਲਕ।
He dwells apart from Maya.
ਜੋ (ਧਰਮ ਦੇ) ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ,ਨਿਹਕਰਮ = ਕਰਮ-ਰਹਿਤ, ਕੀਤੇ ਹੋਏ ਕੰਮਾਂ ਦੇ ਫਲ ਦੀ ਇੱਛਾ ਨਾਹ ਰੱਖਦਾ ਹੋਇਆ।
Performing good deeds, he does not seek rewards.
ਉਸ ਵੈਸ਼ਨੋ ਦਾ ਧਰਮ (ਭੀ) ਪਵਿਤ੍ਰ ਹੈ ।
Spotlessly pure is the religion of such a Vaishnaav;
ਜੋ ਮਨੁੱਖ ਕਿਸੇ ਭੀ ਫਲ ਦੀ ਖ਼ਾਹਸ਼ ਨਹੀਂ ਕਰਦਾ;ਬਾਛੈ = ਚਾਹੁੰਦਾ ਹੈ।
he has no desire for the fruits of his labors.
ਨਿਰਾ ਭਗਤੀ ਤੇ ਕੀਰਤਨ ਵਿਚ ਮਸਤ ਰਹਿੰਦਾ ਹੈ,
He is absorbed in devotional worship and the singing of Kirtan, the songs of the Lord's Glory.
ਜਿਸ ਦੇ ਮਨ ਤਨ ਵਿਚ ਪ੍ਰਭੂ ਦਾ ਸਿਮਰਨ ਵੱਸ ਰਿਹਾ ਹੈ,
Within his mind and body, he meditates in remembrance on the Lord of the Universe.
ਜੋ ਸਭ ਜੀਵਾਂ ਉਤੇ ਦਇਆ ਕਰਦਾ ਹੈ,
He is kind to all creatures.
ਜੋ ਆਪ (ਪ੍ਰਭੂ ਦੇ ਨਾਮ ਨੂੰ) ਆਪਣੇ ਮਨ ਵਿਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ,ਦ੍ਰਿੜੈ = ਪੱਕਾ ਕਰਦਾ ਹੈ, ਚੰਗੀ ਤਰ੍ਹਾਂ ਮਨ ਵਿਚ ਟਿਕਾਉਂਦਾ ਹੈ।
He holds fast to the Naam, and inspires others to chant it.
ਹੇ ਨਾਨਕ! ਉਹ ਵੈਸ਼ਨੋ ਉੱਚਾ ਦਰਜਾ ਹਾਸਲ ਕਰਦਾ ਹੈ ॥੨॥
O Nanak, such a Vaishnaav obtains the supreme status. ||2||
ਭਗਵਾਨ ਦਾ (ਅਸਲੀ) ਉਪਾਸ਼ਕ (ਉਹ ਹੈ ਜਿਸ ਦੇ ਹਿਰਦੇ ਵਿਚ) ਭਗਵਾਨ ਦੀ ਭਗਤੀ ਦਾ ਪਿਆਰ ਹੈ,ਭਗਉਤੀ = (Skt. भगवत्) ਭਗਵਾਨ ਦਾ ਉਪਾਸ਼ਕ, ਪਵਿਤ੍ਰ-ਆਤਮਾ। ਕਰਿ
The true Bhagaautee, the devotee of Adi Shakti, loves the devotional worship of God.
ਤੇ ਜੋ ਸਭ ਮੰਦ-ਕਰਮੀਆਂ ਦੀ ਸੁਹਬਤ ਛੱਡ ਦੇਂਦਾ ਹੈ;ਸਗਲ = ਸਗਲ ਕਰਿ, ਸਭ ਥਾਈਂ ਵਿਆਪਕ ਜਾਣ ਕੇ।
He forsakes the company of all wicked people.
ਜਿਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ,
All doubts are removed from his mind.
ਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ,
He performs devotional service to the Supreme Lord God in all.
ਜੋ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪਾਪਾਂ ਦੀ ਮੈਲ (ਮਨ ਤੋਂ) ਦੂਰ ਕਰਦਾ ਹੈ,
In the Company of the Holy, the filth of sin is washed away.
ਉਸ ਭਗਉਤੀ ਦੀ ਮਤਿ ਉੱਚੀ ਹੁੰਦੀ ਹੈ।
The wisdom of such a Bhagaautee becomes supreme.
ਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ,
He constantly performs the service of the Supreme Lord God.
ਜੋ ਪ੍ਰਭੂ-ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦੇਂਦਾ ਹੈ;ਅਰਪੈ = ਸਦਕੇ ਕਰਦਾ ਹੈ, ਕੁਰਬਾਨ ਕਰਦਾ ਹੈ।
He dedicates his mind and body to the Love of God.
ਜੋ ਪ੍ਰਭੂ ਦੇ ਚਰਨ (ਸਦਾ ਆਪਣੇ) ਹਿਰਦੇ ਵਿਚ ਵਸਾਉਂਦਾ ਹੈ।
The Lotus Feet of the Lord abide in his heart.
ਹੇ ਨਾਨਕ! ਅਜੇਹਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ ॥੩॥
O Nanak, such a Bhagaautee attains the Lord God. ||3||
(ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇਂਦਾ ਹੈ,ਪਰਬੋਧੈ = ਜਗਾਉਂਦਾ ਹੈ।
He is a true Pandit, a religious scholar, who instructs his own mind.
ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਭਾਲਦਾ ਹੈ।ਆਤਮ ਮਹਿ = ਆਪਣੇ ਆਪ ਵਿਚ, ਆਪਣੇ ਆਤਮਾ ਵਿਚ। ਸੋਧੈ = ਪੜਤਾਲ ਕਰਦਾ ਹੈ, ਜਾਚਦਾ ਹੈ।
He searches for the Lord's Name within his own soul.
ਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ,ਸਾਰੁ = ਸ੍ਰੇਸ਼ਟ, ਚੰਗਾ, ਮਿੱਠਾ।
He drinks in the Exquisite Nectar of the Lord's Name.
ਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ।ਉਪਦੇਸਿ = ਉਪਦੇਸ ਨਾਲ। ਜੀਵੈ = ਜੀਊਂਦਾ ਹੈ, ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ।
By that Pandit's teachings, the world lives.
ਜੋ ਅਕਾਲ ਪੁਰਖ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ,
He implants the Sermon of the Lord in his heart.
ਉਹ ਪੰਡਿਤ ਮੁੜ ਜਨਮ (ਮਰਨ) ਵਿਚ ਨਹੀਂ ਆਉਂਦਾ।
Such a Pandit is not cast into the womb of reincarnation again.
ਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ,ਮੂਲ = ਮੁੱਢ। ਪੁਰਾਨ = ਵਿਆਸ ਰਿਸ਼ੀ ਦੇ ਲਿਖੇ ਹੋਏ ੧੮ ਧਰਮ ਪੁਸਤਕ।
He understands the fundamental essence of the Vedas, the Puraanas and the Simritees.
ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ;ਸੂਖਮ = ਅਦ੍ਰਿਸ਼ਟ, ਨਾਹ ਦਿੱਸਣ ਵਾਲਾ ਪ੍ਰਭੂ। ਅਸਥੂਲੁ = (Skt. स्थुल) ਦ੍ਰਿਸ਼ਟਮਾਨ ਜਗਤ, ਇਹਨੀਂ ਅੱਖੀਂ ਦਿੱਸਦਾ ਸੰਸਾਰ।
In the unmanifest, he sees the manifest world to exist.
ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ,
He gives instruction to people of all castes and social classes.
ਹੇ ਨਾਨਕ! (ਆਖ) ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ॥੪॥ਅਦੇਸੁ = ਨਮਸਕਾਰ, ਪ੍ਰਣਾਮ ॥੪॥
O Nanak, to such a Pandit, I bow in salutation forever. ||4||
ਨਾਮ (ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ ਹੈ ਅਤੇ ਸਭ ਦਾ ਗਿਆਨ (ਦਾਤਾ) ਹੈ,ਬੀਜ ਮੰਤ੍ਰੁ = (ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ। ਕੋ = ਦਾ।
The Beej Mantra, the Seed Mantra, is spiritual wisdom for everyone.
(ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ (ਪ੍ਰਭੂ ਦਾ) ਨਾਮ ਜਪ (ਕੇ ਵੇਖ ਲਏ)
Anyone, from any class, may chant the Naam.
ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ,
Whoever chants it, is emancipated.
(ਪਰ) ਕੋਈ ਵਿਰਲਾ ਮਨੁੱਖ ਸਾਧ ਸੰਗਤਿ ਵਿਚ (ਰਹਿ ਕੇ) (ਇਸ ਨੂੰ) ਹਾਸਲ ਕਰਦਾ ਹੈ।
And yet, rare are those who attain it, in the Company of the Holy.
(ਜੇ ਪ੍ਰਭੂ) ਮੇਹਰ ਕਰ ਕੇ (ਉਸ ਦੇ) ਹਿਰਦੇ ਵਿਚ (ਨਾਮ) ਟਿਕਾ ਦੇਵੇ,ਅੰਤਰਿ ਉਰ = ਉਰ ਅੰਤਰਿ, ਹਿਰਦੇ ਵਿਚ।
By His Grace, He enshrines it within.
ਪਸ਼ੂ, ਚੰਦਰੀ ਰੂਹ, ਮੂਰਖ, ਪੱਥਰ (-ਦਿਲ) (ਕੋਈ ਭੀ ਹੋਵੇ ਸਭ) ਨੂੰ (ਨਾਮ) ਤਾਰ ਦੇਂਦਾ ਹੈ।ਮੁਘਦ = ਮੁਗਧ, ਮੂਰਖ। ਪ੍ਰੇਤ = {Skt. प्रेत = 1. The departed spirit, the spirit before obsequial rites are performed, 2. A ghost, evil spirit.} ਚੰਦਰੀ ਰੂਹ।
Even beasts, ghosts and the stone-hearted are saved.
ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ,ਅਉਖਦੁ = ਦਵਾਈ।
The Naam is the panacea, the remedy to cure all ills.
ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ।ਕਲਿਆਣ = ਸੁਖ। ਮੰਗਲ = ਚੰਗੇ ਭਾਗ। ਗਾਮ = ਗਾਉਣੇ।
Singing the Glory of God is the embodiment of bliss and emancipation.
(ਪਰ ਇਹ ਨਾਮ ਹੋਰ) ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ ਨਹੀਂ ਮਿਲਦਾ;ਕਾਹੂ ਧਰਮਿ = ਕਿਸੇ ਭੀ ਧਰਮ ਦੁਆਰਾ, ਕਿਸੇ ਭੀ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ।
It cannot be obtained by any religious rituals.
ਹੇ ਨਾਨਕ! (ਇਹ ਨਾਮ) ਉਸ ਮਨੁੱਖ ਨੂੰ ਮਿਲਦਾ ਹੈ ਜਿਸ (ਦੇ ਮੱਥੇ ਤੇ) ਧੁਰੋਂ (ਪ੍ਰਭੂ ਦੀ) ਮੇਹਰ ਅਨੁਸਾਰ ਲਿਖਿਆ ਜਾਂਦਾ ਹੈ ॥੫॥ਧੁਰਿ = ਧੁਰੋਂ, ਰੱਬ ਵਲੋਂ। ਕਰਮਿ = ਮੇਹਰ ਅਨੁਸਾਰ ॥੫॥
O Nanak, he alone obtains it, whose karma is so pre-ordained. ||5||
ਜਿਸ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ,
One whose mind is a home for the Supreme Lord God
ਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ;ਸਤਿ = {सत्य = true, real, genuine.} ਅਸਲੀ। ਰਾਮਦਾਸੁ = ਰਾਮ ਦਾ ਦਾਸ, ਪ੍ਰਭੂ ਦਾ ਸੇਵਕ।
- his name is truly Ram Das, the Lord's servant.
ਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ,ਆਤਮ ਰਾਮੁ = ਸਭ ਵਿਚ ਵਿਆਪਕ ਪ੍ਰਭੂ।
He comes to have the Vision of the Lord, the Supreme Soul.
ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ।ਭਾਇ = ਭਾਵਨਾ ਨਾਲ, ਸੁਭਾਉ ਦੀ ਰਾਹੀਂ। ਦਾਸ ਦਸੰਤਣ ਭਾਇ = ਦਾਸਾਂ ਦਾ ਦਾਸ ਹੋਣ ਦੀ ਭਾਵਨਾ ਨਾਲ। ਤਿਨਿ = ਉਸ (ਮਨੁੱਖ) ਨੇ।
Deeming himself to be the slave of the Lord's slaves, he obtains it.
ਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ,ਨਿਕਟਿ = ਨੇੜੇ। ਜਾਨੁ = (ਜੋ) ਜਾਣਦਾ ਹੈ।
He knows the Lord to be Ever-present, close at hand.
ਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।
Such a servant is honored in the Court of the Lord.
ਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ,
To His servant, He Himself shows His Mercy.
ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।ਸੋਝੀ = ਸਮਝ। ਪਰੈ = ਪੜੈ, ਪੈਂਦੀ ਹੈ।
Such a servant understands everything.
ਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;ਆਤਮ ਉਦਾਸੁ = ਅੰਦਰੋਂ ਨਿਰਮੋਹ।
Amidst all, his soul is unattached.
ਹੇ ਨਾਨਕ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ ਹੈ) ॥੬॥
Such is the way, O Nanak, of the Lord's servant. ||6||
ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ,ਆਗਿਆ = ਹੁਕਮ, ਰਜ਼ਾ। ਆਤਮ = ਆਪਣੇ ਅੰਦਰ। ਹਿਤਾਵੈ = ਹਿਤ ਵਾਲੀ ਜਾਣੇ, ਮਿੱਠੀ ਕਰ ਕੇ ਮੰਨੇ।
One who, in his soul, loves the Will of God,
ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ;ਜੀਵਨ ਮੁਕਤਿ = (ਉਹ ਮਨੁੱਖ ਜਿਸ ਨੂੰ) ਜੀਊਂਦਿਆਂ ਹੀ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਮਿਲ ਗਈ ਹੈ।
is said to be Jivan Mukta - liberated while yet alive.
ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ,ਹਰਖੁ = ਖ਼ੁਸ਼ੀ। ਸੋਗੁ = ਗਮੀ।
As is joy, so is sorrow to him.
ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ।ਬਿਓਗੁ = ਵਿਛੋੜਾ।
He is in eternal bliss, and is not separated from God.
ਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ),ਸੁਵਰਨੁ = ਸੋਨਾ।
As is gold, so is dust to him.
ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ।ਬਿਖੁ = ਵਿਹੁ, ਜ਼ਹਰ। ਖਾਟੀ = ਕੌੜੀ, ਹਾਨੀਕਾਰਕ (Skt. कटु)।
As is ambrosial nectar, so is bitter poison to him.
(ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ,ਮਾਨੁ = ਆਦਰ।
As is honor, so is dishonor.
ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ।ਰੰਕੁ = ਕੰਗਾਲ।
As is the beggar, so is the king.
ਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ;ਜੁਗਤਿ = ਰਾਹ, ਰਸਤਾ, ਤਰੀਕਾ।
Whatever God ordains, that is his way.
ਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ ॥੭॥
O Nanak, that being is known as Jivan Mukta. ||7||
ਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ,ਸਗਲੇ = ਸਾਰੇ। ਠਾਉ = ਥਾਂ।
All places belong to the Supreme Lord God.
ਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਉਂ (ਪੈ ਜਾਂਦਾ ਹੈ)।ਜਿਤੁ = ਜਿਸ ਵਿਚ। ਜਿਤੁ ਘਰਿ = ਜਿਸ ਘਰ ਵਿਚ। ਤਿਨ = ਉਹਨਾਂ ਦਾ।
According to the homes in which they are placed, so are His creatures named.
ਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,ਜੋਗੁ = ਸਮਰੱਥ, ਤਾਕਤ ਵਾਲਾ।
He Himself is the Doer, the Cause of causes.
ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।ਪ੍ਰਭ ਭਾਵੈ = (ਜੋ ਕੁਝ) ਪ੍ਰਭੂ ਨੂੰ ਭਾਉਂਦਾ ਹੈ। ਫੁਨਿ = ਫੇਰ, ਮੁੜ। ਹੋਗੁ = ਹੋਵੇਗਾ।
Whatever pleases God, ultimately comes to pass.
(ਜ਼ਿੰਦਗੀ ਦੀਆਂ) ਬੇਅੰਤ ਲਹਿਰਾਂ ਬਣ ਕੇ (ਅਕਾਲ ਪੁਰਖ) ਆਪ ਸਭ ਥਾਈਂ ਮੌਜੂਦ ਹੈ,ਪਸਰਿਓ = ਖਿਲਰਿਆ ਹੋਇਆ ਹੈ, ਵਿਆਪਕ ਹੈ। ਅਨਤ = ਅਨੰਤ, ਬੇਅੰਤ। ਤਰੰਗ = ਲਹਿਰਾਂ। ਹੋਇ ਅਨਤ ਤਰੰਗ = ਬੇਅੰਤ ਲਹਿਰਾਂ ਹੋ ਕੇ।
He Himself is All-pervading, in endless waves.
ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ।ਲਖੇ ਨ ਜਾਹਿ = ਬਿਆਨ ਨਹੀਂ ਕੀਤੇ ਜਾ ਸਕਦੇ। ਰੰਗ = ਤਮਾਸ਼ੇ, ਖੇਲ।
The playful sport of the Supreme Lord God cannot be known.
ਜਿਹੋ ਜਿਹੀ ਅਕਲ ਦੇਂਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ;ਪਰਗਾਸ = ਚਾਨਣ, ਜ਼ਹੂਰ।
As the understanding is given, so is one enlightened.
ਅਕਾਲ ਪੁਰਖ (ਆਪ ਸਭ ਕੁਝ) ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ।ਅਬਿਨਾਸ = ਨਾਸ-ਰਹਿਤ।
The Supreme Lord God, the Creator, is eternal and everlasting.
ਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ,
Forever, forever and ever, He is merciful.
ਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ ॥੮॥੯॥ਭਏ ਨਿਹਾਲ = (ਜੀਵ) ਨਿਹਾਲ ਹੋ ਜਾਂਦੇ ਹਨ। {Skt. निहारिन् = 1. Diffusive, spreading wide (as fragrance), 2. Fragrant} ਸੁਗੰਧੀ ਦੇਣ ਵਾਲੇ, ਖਿੜੇ ਹੋਏ (ਫੁੱਲ ਵਾਂਗ) ॥੮॥
Remembering Him, remembering Him in meditation, O Nanak, one is blessed with ecstasy. ||8||9||