ਹੇ ਬੇਅੰਤ ਕੌਤਕਾਂ ਦੇ ਮਾਲਕ ਗੋਵਿੰਦ! (ਸਾਨੂੰ) ਮਿਲ, ਅਸੀਂ ਮੂਰਖ ਬੇ-ਸਮਝ ਤੇਰੀ ਸਰਨ ਆਏ ਹਾਂ।ਮੁਗਧ = ਮੂਰਖ, ਬੇ-ਸਮਝ। ਗੋਵਿੰਦ = ਹੇ ਗੋਵਿੰਦ! ਰੰਗਾ = ਕਈ ਚੋਜ = ਤਮਾਸ਼ੇ ਕਰਨ ਵਾਲਾ।
I am foolish and ignorant, but I have taken to His Sanctuary; may I merge in the Love of the Lord of the Universe, O Lord King.
ਮੈਂ (ਗੁਰੂ ਪਾਸੋਂ) ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦਾ ਹਾਂ (ਕਿਉਂਕਿ) ਪੂਰੇ ਗੁਰੂ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ।ਗੁਰਿ = ਗੁਰੂ ਦੀ ਰਾਹੀਂ। ਮੰਗਾ = ਮੰਗਾਂ, ਮੈਂ ਮੰਗਦਾ ਹਾਂ।
Through the Perfect Guru, I have obtained the Lord, and I beg for the one blessing of devotion to the Lord.
ਗੁਰੂ ਦੇ ਸ਼ਬਦ ਦੀ ਰਾਹੀਂ ਬੇਅੰਤ ਲਹਰਾਂ ਵਾਲੇ (ਸਮੁੰਦਰ-ਪ੍ਰਭੂ) ਨੂੰ ਸਿਮਰ ਕੇ ਮੇਰਾ ਮਨ ਖਿੜ ਪਿਆ ਹੈ, ਮੇਰਾ ਹਿਰਦਾ ਪ੍ਰਫੁਲਤ ਹੋ ਗਿਆ ਹੈ।ਸਬਦਿ = ਗੁਰ-ਸ਼ਬਦ ਦੀ ਰਾਹੀਂ। ਵਿਗਾਸਿਆ = ਖਿੜ ਪਿਆ ਹੈ। ਜਪਿ = ਜਪ ਕੇ। ਅਨਤ ਤਰੰਗਾ = ਅਨੰਤ ਤਰੰਗਾਂ ਵਾਲਾ, ਜਿਸ ਵਿਚ ਬੇਅੰਤ ਲਹਰਾਂ ਉਠ ਰਹੀਆਂ ਹਨ।
My mind and body blossom forth through the Word of the Shabad; I meditate on the Lord of infinite waves.
ਹੇ ਨਾਨਕ! (ਆਖ-) ਸੰਤ ਜਨਾਂ ਨੂੰ ਮਿਲ ਕੇ ਸੰਤਾਂ ਦੀ ਸੰਗਤਿ ਵਿਚ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ ॥੩॥ਮਿਲਿ = ਮਿਲ ਕੇ {ਲਫ਼ਜ਼ 'ਮਿਲੁ' ਅਤੇ 'ਮਿਲਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ} ॥੩॥
Meeting with the humble Saints, Nanak finds the Lord, in the Sat Sangat, the True Congregation. ||3||
ਸਲੋਕ ਪਹਿਲੀ ਪਾਤਸ਼ਾਹੀ।
Salok, First Mehl:
ਕਈ ਨਾਦ ਤੇ ਕਈ ਵੇਦ;ਨਾਦ = ਅਵਾਜ਼, ਰਾਗ। ਵੇਦ = ਹਿੰਦੂ ਮਤ ਦੇ ਧਰਮ ਪੁਸਤਕ।
Wonderful is the sound current of the Naad, wonderful is the knowledge of the Vedas.
ਬੇਅੰਤ ਜੀਵ ਤੇ ਜੀਵਾਂ ਦੇ ਕਈ ਭੇਦ;ਭੇਦ = ਜੀਵਾਂ ਦੇ ਭੇਦ, ਜੀਵਾਂ ਦੀਆਂ ਬੇਅੰਤ ਕਿਸਮਾਂ।
Wonderful are the beings, wonderful are the species.
ਜੀਵਾਂ ਦੇ ਤੇ ਹੋਰ ਪਦਾਰਥਾਂ ਦੇ ਕਈ ਰੂਪ ਤੇ ਕਈ ਰੰਗ
Wonderful are the forms, wonderful are the colors.
ਕਈ ਜੰਤ (ਸਦਾ) ਨੰਗੇ ਹੀ ਫਿਰ ਰਹੇ ਹਨ; ਇਹ ਸਭ ਕੁਝ ਵੇਖ ਕੇ ਵਿਸਮਾਦ ਅਵਸਥਾ ਬਣ ਰਹੀ ਹੈ।
Wonderful are the beings who wander around naked.
ਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ,
Wonderful is the wind, wonderful is the water.
ਕਿਤੇ ਕਈ ਅਗਨੀਆਂ ਅਚਰਜ ਖੇਡਾਂ ਕਰ ਰਹੀਆਂ ਹਨ;ਅਗਨੀ ਖੇਡਹਿ ਵਿਡਾਣੀ = ਅਗਨੀਆਂ ਜੋ ਅਚਰਜ ਖੇਡਾਂ ਖੇਡਦੀਆਂ ਹਨ। {ਨੋਟ: ਅਗਨੀਆਂ ਕਈ ਕਿਸਮ ਦੀਆਂ ਗਿਣੀਆਂ ਜਾਂਦੀਆਂ ਹਨ: ਬੜਵਾ ਅਗਨੀ, ਜੋ ਸਮੁੰਦਰ ਵਿਚ ਹੈ; ਦਾਵਾ ਅਗਨੀ, ਜੰਗਲ ਦੀ ਅੱਗ; ਜਠਰ ਅਗਨੀ, ਪੇਟ ਦੀ ਅੱਗ, ਜੋ ਭੋਜਨ ਪਚਾਂਦੀ ਹੈ; ਕੋਪ ਅਗਨੀ; ਚਿੰਤਾ-ਅਗਨੀ; ਗਿਆਨ ਅਗਨੀ; ਰਾਜ-ਅਗਨੀ। ਹਵਾ ਦੀਆਂ ਅਗਨੀਆਂ ਤਿੰਨ ਕਿਸਮ ਦੀਆਂ ਹਨ: ਗਾਰ੍ਹਪਤ੍ਯ, ਆਹਨ੍ਯੀ, ਦਖ੍ਹਿਣ}।
Wonderful is fire, which works wonders.
ਧਰਤੀ ਤੇ ਧਰਤੀ ਦੇ ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣੀਆਂਖਾਣੀ = ਸ੍ਰਿਸ਼ਟੀ ਦੀ ਉਤਪੱਤੀ ਦੀਆਂ ਚਾਰ ਖਾਣਾਂ ਅੰਡ, ਜੇਰ, ਉਦਕ, ਸੇਤ, (ਅੰਡਾ, ਜਿਉਰ, ਪਾਣੀ ਤੇ ਮੁੜ੍ਹਕਾ); ਇਹਨਾਂ ਚੌਹਾਂ ਖਾਣੀਆਂ ਦੀ ਪੈਦਾਇਸ਼ ਦੇ ਨਾਮ ਇਹਨਾਂ ਦੇ ਅਨੁਸਾਰ ਇਹ ਹਨ: ਅੰਡਜ, ਜੇਰਜ, ਉਤਭਜ, ਸੇਤਜ।
Wonderful is the earth, wonderful the sources of creation.
ਜੀਵ ਪਦਾਰਥਾਂ ਦੇ ਸੁਆਦ ਵਿਚ ਲੱਗ ਰਹੇ ਹਨ; ਇਹ ਕੁਦਰਤ ਵੇਖ ਕੇ ਮਨ ਵਿਚ ਥੱਰਾਹਟ ਪੈਦਾ ਹੋ ਰਹੀ ਹੈ।ਸਾਦਿ = ਸੁਆਦ ਵਿਚ।
Wonderful are the tastes to which mortals are attached.
ਕਿਤੇ ਜੀਵਾਂ ਦਾ ਮੇਲ ਹੈ, ਕਿਤੇ ਵਿਛੋੜਾ ਹੈ;ਸੰਜੋਗੁ = ਮੇਲ, ਜੀਵਾਂ ਦਾ ਮੇਲ। ਵਿਜੋਗੁ = ਵਿਛੋੜਾ।
Wonderful is union, and wonderful is separation.
ਕਿਤੇ ਭੁੱਖ (ਸਤਾ ਰਹੀ ਹੈ), ਕਿਤੇ ਪਦਾਰਥਾਂ ਦਾ ਭੋਗ ਹੈ (ਭਾਵ, ਕਿਤੇ ਕਈ ਪਦਾਰਥ ਛਕੇ ਜਾ ਰਹੇ ਹਨ),ਭੋਗੁ = ਪਦਾਰਥਾਂ ਦਾ ਵਰਤਣਾ।
Wonderful is hunger, wonderful is satisfaction.
ਕਿਤੇ (ਕੁਦਰਤ ਦੇ ਮਾਲਕ ਦੀ) ਸਿਫ਼ਤਿ-ਸਾਲਾਹ ਹੋ ਰਹੀ ਹੈ,
Wonderful is His Praise, wonderful is His adoration.
ਕਿਤੇ ਔਝੜ ਹੈ, ਕਿਤੇ ਰਸਤੇ ਹਨ-ਇਹ ਅਚਰਜ ਖੇਡ ਵੇਖ ਕੇ ਮਨ ਵਿਚ ਹੈਰਤ ਹੋ ਰਹੀ ਹੈ।ਉਝੜ = ਅਸਲੀ ਰਾਹ ਤੋਂ ਖੁੰਝ ਕੇ ਕੁ-ਰਸਤਾ।
Wonderful is the wilderness, wonderful is the path.
(ਕੋਈ ਆਖਦਾ ਹੈ ਰੱਬ) ਨੇੜੇ ਹੈ (ਕੋਈ ਆਖਦਾ ਹੈ) ਦੂਰ ਹੈ;
Wonderful is closeness, wonderful is distance.
(ਕੋਈ ਆਖਦਾ ਹੈ ਕਿ) ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ-ਇਸ ਅਚਰਜ ਕੌਤਕ ਨੂੰ ਤੱਕ ਕੇ ਝਰਨਾਟ ਛਿੜ ਰਹੀ ਹੈ।
How wonderful to behold the Lord, ever-present here.
(ਰੱਬ ਦੀ) ਅਚਰਜ ਕੁਦਰਤ ਨੂੰ ਵੇਖ ਕੇ ਮਨ ਵਿਚ ਕਾਂਬਾ ਜਿਹਾ ਛਿੜ ਰਿਹਾ ਹੈ।ਵਿਡਾਣੁ = ਅਚਰਜ ਕੌਤਕ। ਵੇਖਿ = ਵੇਖ ਕੇ। ਰਹਿਆ ਵਿਸਮਾਦੁ = ਵਿਸਮਾਦ ਪੈਦਾ ਹੋ ਰਿਹਾ ਹੈ, ਹਿਰਦੇ ਵਿਚ ਥੱਰਾਹਟ ਪੈਦਾ ਹੋ ਰਹੀ ਹੈ, ਮਨ ਵਿਚ ਕਾਂਬਾ ਹੋ ਰਿਹਾ ਹੈ।
Beholding His wonders, I am wonder-struck.
ਹੇ ਨਾਨਕ! ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ ॥੧॥ਬੁਝਣੁ = (ਇਸ 'ਵਿਡਾਣੁ' ਨੂੰ) ਸਮਝਣਾ। ❀ ਵਿਦਮਾਦੁ ਬਾਰੇ ਨੋਟ: ਸੰਸਕ੍ਰਿਤ ਪੁਸਤਕਾਂ ਵਿਚ ਸਾਧਾਰਨ ਤੌਰ ਤੇ ਕਾਵ੍ਯਾ ਦੇ ਅੱਠ ਰਸ (ਵਲਵਲਾ, ਤਰੰਗ) ਗਿਣੇ ਗਏ ਹਨ। (ਸਿੰਗ੍ਰਾਰ, ਹਾਸਯ, ਕਰੁਣਾ, ਰੌਦ੍ਰ ਵੀਰ, ਭਿਆਨਕ, ਬੀਭਤ ਅਤੇ ਅਦਭੁਤ)। ਪਰ ਕਈ ਵਾਰੀ 'ਸ਼ਾਂਤ ਰਸ' ਰਲਾ ਕੇ ਕੁੱਲ ਨੌ ਰਸ ਮਿਥੇ ਜਾਂਦੇ ਹਨ। 'ਅਦਭੁਤ' ਰਸ ਕੀਹ ਹੈ? ਹੈਰਾਨਗੀ; ਅਚਰਜਤਾ, ਵਿਸਮਾਦ। ਕੁਦਰਤ ਦੇ ਬੇਅੰਤ ਰੰਗਾ-ਰੰਗ ਦੇ ਪਦਾਰਥਾਂ ਨੂੰ ਵੇਖ ਕੇ ਮਨੁੱਖ ਦੇ ਮਨ ਵਿਚ ਇਕ ਹੈਰਾਨਗੀ ਪੈਦਾ ਹੁੰਦੀ ਹੈ, ਜਿਸ ਤੋਂ 'ਅਦਭੁਤ' ਰਸ ਉਤਪੰਨ ਹੁੰਦਾ ਹੈ। ਕੁਦਰਤ ਦੇ ਬੇਅੰਤ ਪਦਾਰਥਾਂ ਨੂੰ ਵੇਖ ਕੇ (ਜਿਨ੍ਹਾਂ ਨੂੰ ਵੇਖ ਕੇ ਮਨੁੱਖ ਦੀ ਅਕਲ ਚਕ੍ਰਿਤ ਜਿਹੀ ਹੋ ਜਾਏ, ਜਿਨ੍ਹਾਂ ਤੋਂ ਕਾਦਰ ਦੀ ਕਾਰੀਗੀਰੀ ਦਾ ਕਮਾਲ ਪਰਗਟ ਹੋਵੇ) ਮਨੁੱਖ ਦੇ ਮਨ ਵਿਚ ਇਕ ਥੱਰਾਹਟ ਜਿਹੀ, ਇਕ ਕਾਂਬਾ ਜਿਹਾ ਆ ਜਾਂਦਾ ਹੈ। ਇਸ ਥੱਰਾਹਟ ਇਸ ਕਾਂਬੇ ਨੂੰ 'ਵਿਸਮਾਦ' ਕਿਹਾ ਜਾਂਦਾ ਹੈ ॥੧॥
O Nanak, those who understand this are blessed with perfect destiny. ||1||
ਪਹਿਲੀ ਪਾਤਸ਼ਾਹੀ।
First Mehl:
(ਹੇ ਪ੍ਰਭੂ!) ਜੋ ਕੁਝ ਦਿੱਸ ਰਿਹਾ ਹੈ ਤੇ ਜੋ ਕੁਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ।ਕੁਦਰਤਿ = ਕਲਾ, ਵਿਡਾਣੁ, ਅਚਰਜ ਤਮਾਸ਼ਾ। ਦਿਸੈ = ਜੋ ਕੁਝ ਦਿੱਸ ਰਿਹਾ ਹੈ। ਸੁਖ ਸਾਰੁ = ਸੁੱਖਾਂ ਦਾ ਸਾਰ।
By His Power we see, by His Power we hear; by His Power we have fear, and the essence of happiness.
ਪਤਾਲਾਂ ਤੇ ਅਕਾਸ਼ਾਂ ਵਿਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ।ਸਰਬ ਆਕਾਰੁ = ਸਾਰਾ ਦ੍ਰਿਸ਼ਟਮਾਨ ਸਰੂਪ, ਸਾਰਾ ਜਗਤ।
By His Power the nether worlds exist, and the Akaashic ethers; by His Power the entire creation exists.
ਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ;ਕਤੇਬਾਂ = ਮੁਸਲਮਾਨਾਂ ਅਤੇ ਈਸਾਈਆਂ ਦੀਆਂ ਧਰਮ = ਪੁਸਤਕਾਂ। ਸਰਬ ਵੀਚਾਰੁ = ਸਾਰਾ ਵਿਚਾਰ, ਸਾਰੀ ਵਿਚਾਰ-ਸੱਤਾ।
By His Power the Vedas and the Puraanas exist, and the Holy Scriptures of the Jewish, Christian and Islamic religions. By His Power all deliberations exist.
(ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ।
By His Power we eat, drink and dress; by His Power all love exists.
ਜਾਤਾਂ ਵਿਚ, ਜਿਨਸਾਂ ਵਿਚ, ਰੰਗਾਂ ਵਿਚ, ਜਗਤ ਦੇ ਜੀਵਾਂ ਵਿਚ ਤੇਰੀ ਹੀ ਕੁਦਰਤ ਵਰਤ ਰਹੀ ਹੈ,ਜੀਅ ਜਹਾਨ = ਜਗਤ ਦੇ ਜੀਵਾਂ ਵਿਚ।
- By His Power come the species of all kinds and colors; by His Power the living beings of the world exist.
(ਜਗਤ ਵਿਚ) ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ; ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ, ਕਿਤੇ ਅਹੰਕਾਰ ਪਰਧਾਨ ਹੈ-ਇਹ ਤੇਰਾ ਅਚਰਜ ਕੌਤਕ ਹੈ।ਮਾਨੁ = ਆਦਰ। ਅਭਿਮਾਨੁ = ਅਹੰਕਾਰ।
By His Power virtues exist, and by His Power vices exist. By His Power come honor and dishonor.
ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ), ਇਹ ਸਾਰੇ ਤੇਰਾ ਹੀ ਤਮਾਸ਼ਾ ਹਨ।ਬੈਸੰਤਰੁ = ਅੱਗ।
By His Power wind, water and fire exist; by His Power earth and dust exist.
(ਹੇ ਪ੍ਰਭੂ!) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ।ਪਾਕੀ = ਪਵਿੱਤਰ। ਨਾਈ = ਵਡਿਆਈ, ਸਿਫ਼ਤ। ਪਾਕੁ = (ਤੂੰ ਆਪ) ਪਵਿੱਤਰ (ਹੈਂ)।
Everything is in Your Power, Lord; You are the all-powerful Creator. Your Name is the Holiest of the Holy.
ਹੇ ਨਾਨਕ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ ॥੨॥ਵੇਖੈ = ਸੰਭਾਲ ਕਰਦਾ ਹੈ। ਤਾਕੋ ਤਾਕੁ = ਇਕੱਲਾ ਆਪ ਹੀ ਆਪ। ਵਰਤੈ = ਵਰਤ ਰਿਹਾ ਹੈ, ਮੌਜੂਦ ਹੈ ॥੨॥
O Nanak, through the Command of His Will, He beholds and pervades the creation; He is absolutely unrivalled. ||2||
ਰੱਬ ਆਪ ਹੀ (ਜੀਵ-ਰੂਪ ਹੋ ਕੇ) ਪਦਾਰਥ ਦੇ ਰੰਗ ਮਾਣਦਾ ਹੈ (ਇਹ ਭੀ ਉਸ ਦੀ ਅਚਰਜ ਕੁਦਰਤ ਹੈ)। (ਸਰੀਰ) ਮਿੱਟੀ ਦੀ ਢੇਰੀ ਹੋ ਜਾਂਦਾ ਹੈ (ਤੇ ਆਖ਼ਰ ਜੀਵਾਤਮਾ-ਰੂਪ) ਭਉਰ (ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ।ਭੋਗ = ਪਦਾਰਥਾਂ ਦੇ ਭੋਗ। ਭੋਗਿ ਕੈ = ਮਾਣ ਕੇ, ਵਰਤ ਕੇ। ਹੋਇ = ਹੋ ਕੇ। ਭਸਮੜਿ = ਭਸਮ ਦੀ ਮੜ੍ਹੀ, ਮਿੱਟੀ ਦੀ ਢੇਰੀ। ਭਉਰੁ = ਆਤਮਾ। ਵਡਾ ਹੋਆ = ਮਰ ਗਿਆ।
Enjoying his pleasures, one is reduced to a pile of ashes, and the soul passes away.
(ਇਸ ਤਰ੍ਹਾਂ ਦਾ) ਦੁਨੀਆ ਦੇ ਧੰਧਿਆਂ ਵਿਚ ਫਸਿਆ ਹੋਇਆ ਜੀਵ (ਜਦੋਂ) ਮਰਦਾ ਹੈ, (ਇਸ ਦੇ) ਗਲ ਵਿਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ (ਭਾਵ, ਮਾਇਆ ਵਿਚ ਵੇੜ੍ਹਿਆ ਹੋਇਆ ਜੀਵ ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਤੇ 'ਹੰਸ ਚਲਸੀ ਡੁਮਣਾ')।ਦੁਨੀਦਾਰੁ = ਦੁਨੀਆਦਾਰ, ਦੁਨੀਆ ਵਿਚ ਖਚਿਤ ਹੋਇਆ ਜੀਵ। ਗਲਿ = ਗਲ ਵਿਚ। ਘਤਿ = ਪਾ ਕੇ। ਚਲਾਇਆ = ਅੱਗੇ ਲਾ ਲਿਆ।
He may be great, but when he dies, the chain is thrown around his neck, and he is led away.
ਪਰਲੋਕ ਵਿਚ (ਭਾਵ, ਧਰਮਰਾਜ ਦੇ ਦਰਬਾਰ ਵਿਚ, ਵੇਖੋ ਪਉੜੀ ੨) ਰੱਬ ਦੀ ਸਿਫ਼ਤਿ-ਸਾਲਾਹ ਰੂਪ ਕਮਾਈ ਹੀ ਕਬੂਲ ਪੈਂਦੀ ਹੈ, ਓਥੈ (ਜੀਵ ਦੇ ਕੀਤੇ ਕਰਮਾਂ ਦਾ) ਹਿਸਾਬ ਚੰਗੀ ਤਰ੍ਹਾਂ (ਇਸ ਨੂੰ) ਸਮਝਾ ਦਿੱਤਾ ਜਾਂਦਾ ਹੈ।ਅਗੈ = ਪਰਲੋਕ ਵਿਚ। ਕਰਣੀ = ਕਿਰਤ-ਕਮਾਈ। ਕੀਰਤਿ = ਵਡਿਆਈ, ਸਿਫ਼ਤਿ-ਸਾਲਾਹ। ਵਾਚੀਐ = ਵਾਚੀ ਜਾਂਦੀ ਹੈ, ਲੇਖੇ ਵਿਚ ਗਿਣੀ ਜਾਂਦੀ ਹੈ। ਬਹਿ = ਬੈਠ ਕੇ, ਭਾਵ, ਧੀਰਜ ਨਾਲ ਚੰਗੀ ਤਰ੍ਹਾਂ।
There, his good and bad deeds are added up; sitting there, his account is read.
(ਮਾਇਆ ਦੇ ਭੋਗਾਂ ਵਿਚ ਹੀ ਫਸੇ ਰਹਿਣ ਦੇ ਕਾਰਨ) ਓਥੇ ਮਾਰ ਪੈਂਦੇ ਨੂੰ ਕਿਤੇ ਢੋਈ ਨਹੀਂ ਮਿਲਦੀ, ਉਸ ਵੇਲੇ ਇਸ ਦੀ ਕੋਈ ਭੀ ਕੂਕ-ਪੁਕਾਰ ਸੁਣੀ ਨਹੀਂ ਜਾਂਦੀ।ਥਾਉ ਨ ਹੋਵੀ = ਢੋਈ ਨਹੀਂ ਮਿਲਦੀ। ਪਉਦੀਈ = ਪੈਂਦਿਆਂ, ਜੁਤੀਆਂ ਪੈਂਦਿਆਂ। ਹੁਣਿ = ਐਸ ਵੇਲੇ, ਜਦੋਂ ਮਾਰ ਪੈਂਦੀ ਹੈ। ਕਿਆ ਰੂਆਇਆ = ਕਿਹੜੀ ਪੁਕਾਰ, ਕਿਹੜਾ ਰੋਣ ਕਿਹੜਾ ਤਰਲਾ। ਸੁਣੀਐ = ਸੁਣਿਆ ਜਾਂਦਾ ਹੈ।
He is whipped, but finds no place of rest, and no one hears his cries of pain.
ਮੂਰਖ ਮਨ (ਵਾਲਾ ਜੀਵ) ਆਪਣਾ (ਮਨੁੱਖਾ-) ਜਨਮ ਅਜਾਈਂ ਗਵਾ ਲੈਂਦਾ ਹੈ ॥੩॥ਮਨਿ = ਮਨ ਨੇ। ਅੰਧੈ = ਅੰਧੇ ਨੇ। ਗਵਾਇਆ = ਵਿਅਰਥ ਕਰ ਲਿਆ ॥੩॥
The blind man has wasted his life away. ||3||